ਪ੍ਰੋ ਟੈਨਿਸ ਲੀਗ ''ਚ ਉਤਰਨਗੇ ਦੇਸ਼ ਦੇ ਸਿਤਾਰੇ

12/17/2018 11:33:41 PM

ਨਵੀਂ ਦਿੱਲੀ- ਦੇਸ਼ ਦੇ ਦਿੱਗਜ ਖਿਡਾਰੀਆਂ ਵਿਜੇ ਅੰਮ੍ਰਿਤਰਾਜ ਅਤੇ ਮਹੇਸ਼ ਭੂਪਤੀ ਦੀ ਟੈਨਿਸ ਲੀਗ ਬੰਦ ਹੋਣ ਤੋਂ ਬਾਅਦ ਹੁਣ ਇਕ ਨਵੀਂ ਲੀਗ  ਦੇ ਰੂਪ 'ਚ ਪ੍ਰੋ ਟੈਨਿਸ ਲੀਗ ਦੀ ਸ਼ੁਰੂਆਤ ਮੰਗਲਵਾਰ ਤੋਂ ਇਥੇ ਆਰ. ਕੇ. ਖੰਨਾ ਟੈਨਿਸ ਸਟੇਡੀਅਮ 'ਚ ਹੋਣ ਜਾ ਰਹੀ ਹੈ ਅਤੇ 22 ਦਸੰਬਰ ਤੱਕ ਚੱਲਣ ਵਾਲੇ ਇਸ 5 ਦਿਨਾ ਮੁਕਾਬਲੇ 'ਚ 8 ਟੀਮਾਂ ਹਿੱਸਾ ਲੈਣਗੀਆਂ।
ਦਿੱਲੀ ਲਾਅਨ ਟੈਨਿਸ ਸੰਘ ਦੇ ਪ੍ਰਧਾਨ ਰੋਹਿਤ ਰਾਜਪਾਲ ਨੇ ਦੱਸਿਆ ਕਿ ਇਸ 'ਚ ਦੇਸ਼  ਦੇ ਟਾਪ ਸੀਨੀਅਰ ਤੇ ਜੂਨੀਅਰ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ 'ਚ ਡੇਵਿਸ ਕੱਪ ਖਿਡਾਰੀ ਵੀ ਸ਼ਾਮਲ ਰਹਿਣਗੇ।