ਕੂਲਟਰ ਨਾਇਲ ਨੇ ਵਿਸ਼ਵ ਕੱਪ 'ਚ ਨੰਬਰ ਅੱਠ 'ਤੇ ਬੱਲੇਬਾਜ਼ੀ ਕਰਦੇ ਬਣਾਇਆ ਰਿਕਾਰਡ ਸਕੋਰ

06/07/2019 5:28:58 PM

ਨਾਟਿੰਘਮ— ਆਸਟਰੇਲੀਆਈ ਆਲਰਾਊਂਡਰ ਨੇਥਨ ਕੂਲਟਰ ਨਾਇਲ ਦਾ ਵੈਸਟਇੰਡੀਜ਼ ਦੇ ਖਿਲਾਫ 60 ਗੇਂਦਾਂ 'ਤੇ 92 ਦੌੜਾਂ ਦਾ ਸਕੋਰ ਵਿਸ਼ਵ ਕੱਪ 'ਚ ਅਠਵੇਂ ਨੰਬਰ ਦੇ ਬੱਲੇਬਾਜ਼ ਦਾ ਟਾਪ ਸਕੋਰ ਹੈ। ਕੂਲਟਰ ਨਾਇਲ ਨੇ ਆਪਣਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਉਨ੍ਹਾਂ ਨੇ ਆਪਣੀ ਪਾਰੀ 'ਚ ਅੱਠ ਚੌਕੇ ਤੇ ਚਾਰ ਛੱਕੇ ਲਗਾਏ ਜਿਸ ਦੇ ਨਾਲ ਆਸਟ੍ਰੇਲੀਆ ਪੰਜ ਵਿਕਟਾਂ 'ਤੇ 79 ਦੌੜਾਂ ਤੋਂ ਉੱਬਰ ਕੇ ਅਖੀਰ 'ਚ ਇਹ ਮੈਚ 15 ਦੌੜਾਂ ਨਾਲ ਜਿੱਤਣ 'ਚ ਸਫਲ ਰਿਹਾ।ਆਈ. ਸੀ. ਸੀ ਨੇ ਬਿਆਨ 'ਚ ਕਿਹਾ ਵਿਸ਼ਵ ਕੱਪ 2015 ਤੋਂ ਬਾਅਦ ਆਸਟਰੇਲੀਆ ਦੇ ਅਠਵੇਂ ਨੰਬਰ ਦੇ ਬੱਲੇਬਾਜ਼ ਦਾ ਔਸਤਨ ਸਕੋਰ 16.3 ਰਿਹਾ ਹੈ। ਕ੍ਰਿਕਟ ਦੀ ਸਰਵ ਉੱਚ ਸੰਸਥਾ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਵਿਸ਼ਵ ਕੱਪ 'ਚ ਇਸ ਤੋਂ ਪਹਿਲਾਂ ਅਠਵੇਂ ਨੰਬਰ ਦੇ ਬੱਲੇਬਾਜ਼ ਦਾ ਇਸ ਤੋਂ ਪਹਿਲਾਂ ਟਾਪ ਸਕੋਰ ਕੀ ਸੀ। ਰਿਕਾਰਡ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਅਠਵੇਂ ਨੰਬਰ ਦੇ ਬੱਲੇਬਾਜ਼ ਦਾ ਟਾਪ ਸਕੋਰ ਅਜੇਤੂ 72 ਦੌੜਾਂ ਸੀ ਜੋ ਜਿੰਬਾਬਵੇ ਦੇ ਹੀਥ ਸਟਰੀਕ ਨੇ 2003 'ਚ ਨਿਊਜੀਲੈਂਡ ਦੇ ਖਿਲਾਫ ਬਲੋਮਫੋਂਟੇਨ 'ਚ ਬਣਾਇਆ ਸੀ।