ਕੋਰੋਨਾ ਵਾਇਰਸ ਨੇ ਪਾਕਿ ਕ੍ਰਿਕਟਰ ਦੀ ਲਈ ਜਾਨ, 3 ਦਿਨਾਂ ਤੋਂ ਸੀ ਵੈਂਟੀਲੇਟਰ ’ਤੇ

04/14/2020 3:25:38 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਲੜਾਈ ਲੜ ਰਹੀ ਹੈ। ਹੁਣ ਤਕ ਇਸ ਮਹਾਮਾਰੀ ਨੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਸ ਵਿਚਾਲੇ ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਜਾਫਰ ਸਰਫਰਾਜ਼ ਨੇ ਦੁਨੀਆ ਨੂੰ ਅਲਵੀਦਾ ਕਹਿ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਪੇਸ਼ਾਵਰ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ’ਤੇ ਸੀ। 50 ਸਾਲਾ ਸਰਫਰਾਜ਼ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਪਹਿਲੇ ਪੇਸ਼ੇਵਰ ਕ੍ਰਿਕਟਰ ਹਨ।

ਖਿਡਾਰੀ ਅਤੇ ਕੋਚ ਵੀ ਰਹਿ ਚੁੱਕੇ ਹਨ
ਉਸ ਨੇ 1988 ਵਿਚ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਪੇਸ਼ਾਵਰ ਵੱਲੋਂ ਉਸ ਨੇ 15 ਫਰਸਟ ਕਲਾਸ ਮੈਚ ਖੇਡੇ, ਜਿਸ ਵਿਚ ਉਸ ਨੇ 616 ਦੌੜਾਂ ਬਣਾਈਆਂ। 1994 ਵਿਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾ ਉਸ ਨੇ 6 ਵਨ ਡੇ ਮੈਚਾਂ ਵਿਚ 96 ਦੌੜਾਂ ਬਣਾਈਆਂ ਸੀ। ਕ੍ਰਿਕਟ ਤੋਂ ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਕੋਚਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਪੇਸ਼ਾਵਰ ਦੀ ਸੀਨੀਅਰ ਅਤੇ ਅੰਡਰ 19 ਟੀਮ ਨੂੰ ਤਿਆਰ ਕੀਤਾ। ਜਾਫਰ ਪਾਕਿਸਤਾਨ ਦੇ ਕੌਮਾਂਤਰੀ ਕ੍ਰਿਕਟਰ ਅਖਤਰ ਸਰਫਰਾਜ਼ ਦੇ ਭਰਾ ਸੀ। ਅਖਤਰ ਨੇ 10 ਮਹੀਨੇ ਪਹਿਲਾਂ ਹੀ ਇਸੇ ਸ਼ਹਿਰ ਵਿਚ ਦੁਨੀਆ ਨੂੰ ਅਲਵੀਦਾ ਕਹਿ ਦਿੱਤਾ। ਉਹ ਕੈਂਸਰ ਨਾਲ ਲੜ ਰਹੇ ਸੀ। ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਰੋਜ਼ਾਨਾ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਪਾਕਿਸਤਾਨ ਵਿਚ 5500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਮਹਾਮਾਰੀ ਕਾਰਨ ਪਾਕਿ ’ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਚ ਹੋ ਚੁੱਕੀ ਹੈ।

Ranjit

This news is Content Editor Ranjit