ਇੰਗਲੈਂਡ ਤੋਂ ਪਰਤੀ ਸਿੰਧੂ ਨੇ ਖੁਦ ਨੂੰ ਕੀਤਾ ਸਭ ਤੋਂ ਵੱਖ, ਹੁਣ ਛੱਤ ''ਤੇ ਕਰਦੀ ਹੈ ਕਸਰਤ

03/21/2020 12:38:10 PM

ਨਵੀਂ ਦਿੱਲੀ : ਭਾਰਤ ਸਰਕਾਰ ਦੀ ਯਾਤਰਾ ਸਬੰਦੀ ਪਾਬੰਦੀਆਂ ਤੋਂ ਬਾਅਦ ਪੀ. ਵੀ. ਸਿੰਧੂ ਨੂੰ ਆਲ ਇੰਡੀਆ ਬੈਡਮਿੰਟਨ ਚੈਂਪੀਅਨਸਿਪ ਤੋਂ ਹਟਣ ਦਾ ਬਦਲ ਦਿੱਤਾ ਸੀ ਪਰ ਓਲੰਪਿਕ ਚਾਂਦੀ ਤਮਗਾ ਜੇਤੂ ਨੇ ਕੋਰੋਨਾ ਵਾਰਿਸ (ਕੋਵਿਡ-19) ਦੇ ਬਾਵਜੂਦ ਖੇਡਣ ਦਾ ਫੈਸਲਾ ਕੀਤਾ। ਸਰਕਾਰ ਨੇ 11 ਮਾਰਚ ਨੂੰ ਯਾਤਰਾ ਸਬੰਧੀ ਸੋਧੀ ਹੋਈ ਸਲਾਹ ਜਾਰੀ ਕੀਤਾ ਸੀ ਜਿਸ ਦੇ ਤਹਿਤ ਅਪ੍ਰੈਲ ਤਕ ਸਾਰੇ ਵੀਜ਼ਾ ਰੱਦ ਕਰ ਦਿੱਤੇ ਗਏ ਸੀ। ਇਸ ਦੇ ਨਾਲ ਹੀ ਸਾਰੇ ਭਾਰਤੀਆਂ ਨੂੰ ਪ੍ਰਭਾਵਿਤ ਦੇਸ਼ਾਂ ਤੋਂ ਪਰਤਣ ਲਈ ਕਿਹਾ ਗਿਆ ਸੀ।

ਇੰਗਲੈਂਡ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਹੈ। ਸਿੰਧੂ ਦੇ ਪਿਤਾ ਪੀ. ਵੀ. ਰਮਨਾ ਨੇ ਕਿਹਾ, ''11 ਮਾਰਚ ਰਾਤ ਨੂੰ ਜਦੋਂ ਹੁਕਮ ਜਾਰੀ ਕੀਤਾ ਗਿਆ, ਅਗਲੇ ਦਿਨ ਸਵੇਰੇ ਗੋਪੀ (ਪੁਲੇਲਾ ਗੋਪੀਚੰਦ) ਨੇ ਸਾਨੂੰ ਕਿਹਾ ਕਿ ਮੈਚ ਨਹੀਂ ਖੇਡਦੇ ਅਤੇ ਵਾਪਸ ਜਾਂਦੇ ਹਾਂ। ਕੀ ਖਿਆਲ ਹੈ। ਸਿਰਫ ਲਕਸ਼ੇ ਸੇਨ, ਸਿੱਕੀ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੂਜੇ ਦੌਰ ਵਿਚ ਸੀ। ਅਸੀਂ ਖੇਡਣ ਦਾ ਫੈਸਲਾ ਕੀਤਾ। ਵਿਮਲ ਨੇ ਵੀ ਕਿਹਾ ਕਿ ਖੇਡਦੇ ਹਾਂ। ਕਿਉਂਕਿ ਅਸੀਂ ਪਹਿਲਾਂ ਤੋਂ ਹੀ ਉੱਥੇ ਸੀ ਅਤੇ ਇਕ ਹੋਰ ਰੁਕਣ ਨਾਲ ਕੋਈ ਫਰਕ ਨਹੀਂ ਪੈਣਾ ਸੀ।''

ਰਮਨਾ ਨੇ ਕਿਹਾ, ''ਇੰਗਲੈਂਡ ਵਿਚ ਕੋਈ ਮਾਸਕ ਨਹੀਂ ਪਹਿਨ ਰਿਹਾ ਸੀ ਪਰ ਅਸੀਂ ਪਹਿਨੇ। ਅਸੀਂ ਸਾਰੀ ਚੌਕਸੀ ਵਰਤੀ ਅਤੇ ਖਾਣੇ ਦੇ ਸਮੇਂ ਹੀ ਮਾਸਕ ਉਤਾਰਦੇ ਸੀ। ਅਸੀਂ ਲਗਾਤਾਰ ਤੁਲਸੀ ਦੇ ਪੱਤਿਆਂ ਦਾ ਗਰਮ ਪਾਣੀ ਪੀਤਾ। ਸਿੰਧੂ ਅਤੇ ਮੈਂ ਪਰਤਣ ਤੋਂ ਬਾਅਦ ਖੁਦ ਨੂੰ ਸਾਰਿਆਂ ਤੋਂ ਵੱਖ ਕਰ ਲਿਆ ਹੈ। ਅਸੀਂ ਕਿਸੇ ਨੂੰ ਨਹੀਂ ਮਿਲ ਰਹੇ। ਮੇਰੀ ਵੱਡੀ ਬੇਟੀ ਘਰ ਦੇ ਕੋਲ ਰਹਿੰਦੀ ਹੈ ਪਰ ਅਸੀਂ ਉਸ ਨੂੰ ਵੀ ਨਹੀਂ ਮਿਲ ਰਹੇ। ਸਿੰਧੂ ਛੱਤ 'ਤੇ ਹੀ ਕਸਰਤ ਕਰਦੀ ਹੈ ਅਤੇ ਘਰ ਦੇ ਕੋਲ ਸੈਰ ਸਪਾਟਾ (ਜੌਗਿੰਗ) ਕਰ ਲੈਂਦੀ ਹੈ।

Ranjit

This news is Content Editor Ranjit