ਖੇਡ ਦੀ ਦੁਨੀਆ 'ਚ ਕੋਰੋਨਾ ਦੀ ਮਾਰ, ਕਈ ਧਾਕੜ ਖਿਡਾਰੀ ਆਏ ਲਪੇਟ 'ਚ, ਇਕ ਦੀ ਮੌਤ

03/16/2020 10:49:04 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਅੱਜ ਖੌਫ ਦਾ ਦੂਜਾ ਨਾਂ ਬਣ ਗਿਆ ਹੈ। ਦੁਨੀਆ ਦੇ ਲਗਭਗ ਹਰ ਦੇਸ਼ 'ਚ ਇਹ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਦੀ ਲਪੇਟ 'ਚ ਲੱਖਾਂ ਲੋਕ ਆ ਗਏ ਹਨ ਅਤੇ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਰੋਨਾ ਵਾਇਰਸ ਕਾਰਨ ਹਰ ਦੇਸ਼ 'ਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਗਏ ਹਨ। ਇਸ ਨੇ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਖੇਡ ਜਗਤ ਵੀ ਇਸ ਤੋਂ ਵੱਖ ਨਹੀਂ ਰਿਹਾ। ਇਸ ਕੋਰੋਨਾ ਵਾਇਰਸ ਨੇ ਖੇਡ ਦੀ ਦੁਨੀਆ 'ਚ ਵੀ ਭੁਚਾਲ ਲਿਆ ਦਿੱਤਾ ਹੈ। ਭਾਵੇਂ ਕ੍ਰਿਕਟ ਹੋਵੇ ਜਾਂ ਕੋਈ ਹੋਰ ਖੇਡ ਕੋਰੋਨਾ ਵਾਇਰਸ ਕਾਰਨ ਹਰ ਖੇਡ ਦਾ ਮੈਦਾਨ ਵੀਰਾਨ ਜਿਹਾ ਹੋ ਗਿਆ ਹੈ। ਕਿਤੇ ਮੈਦਾਨ 'ਤੇ ਖਿਡਾਰੀ ਹਨ ਤਾਂ ਦਰਸ਼ਕ ਨਹੀਂ ਅਤੇ ਕਿਤੇ ਦੋਵੇਂ ਹੀ ਗ਼ਾਇਬ ਹਨ। ਵੈਸੇ ਇਸ ਵਾਇਰਸ ਨੇ ਸਿਰਫ ਖੇਡਾਂ ਨੂੰ ਹੀ ਨਹੀਂ ਪ੍ਰਭਾਵਿਤ ਕੀਤਾ ਸਗੋਂ ਖੇਡ ਦੇ ਕਈ ਵੱਡੇ ਸੁਪਰਸਟਾਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ ਅਤੇ ਇਕ ਦੀ ਤਾਂ ਜਾਨ ਵੀ ਜਾ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਖਿਡਾਰੀਆਂ ਦੇ ਬਾਰੇ 'ਚ ਦਸ ਰਹੇ ਹਾਂ ਜੋ ਇਸ ਵਾਇਰਸ ਤੋਂ ਪੀੜਤ ਹਨ—
PunjabKesari
ਧਾਕੜ ਮਹਿਲਾ ਫੁੱਟਬਾਲਰ ਇਲਹਮ ਸ਼ੇਖ ਦੀ ਮੌਤ
ਕੋਰੋਨਾ ਵਾਇਰਸ ਦੀ ਲਪੇਟ 'ਚ ਕਈ ਵੱਡੇ ਖਿਡਾਰੀ ਆ ਚੁੱਕੇ ਹਨ। ਇਨ੍ਹਾਂ 'ਚ ਜ਼ਿਆਦਾਦਰ ਫੁੱਟਬਾਲਰ ਹੀ ਹਨ। ਦੁਖ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਕ ਫੁੱਟਬਾਲਰ ਦੀ ਮੌਤ ਵੀ ਹੋ ਗਈ ਹੈ। ਕੋਰੋਨਾ ਵਾਇਰਸ ਨੇ ਈਰਾਨ ਦੀ ਮਹਿਲਾ ਫੁੱਟਬਾਲਰ ਇਲਹਮ ਸ਼ੇਖ ਦੀ ਜਾਨ ਲੈ ਲਈ ਹੈ। 27 ਫਰਵਰੀ ਨੂੰ ਉਨ੍ਹਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਰਾਨ ਦੀ ਰਾਜਧਾਨੀ ਤੇਹਰਾਨ ਤੋਂ 150 ਕਿਲੋਮੀਟਰ ਦੂਰ ਕਉਮ 'ਚ ਕੋਰਨਾ ਵਾਇਰਸ ਦਾ ਕਹਿਰ ਹੈ ਅਤੇ ਉੱਥੇ 50 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਅਤੇ ਇਨ੍ਹਾਂ ਲੋਕਾਂ 'ਚ ਇਲਹਮ ਸ਼ੇਖੀ ਵੀ ਸੀ।
PunjabKesari
ਡੈਨੀਅਲ ਰੁਗਾਨੀ ਵੀ ਆਏ ਕੋਰੋਨਾ ਦੀ ਲਪੇਟ 'ਚ
ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਦਾ ਸਭ ਤੋਂ ਵੱਡਾ ਕਲੱਬ ਯੂਵੇਂਟਸ ਦਾ ਇਕ ਸਟਾਰ ਖਿਡਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਹੈ। ਉਸ ਦਾ ਨਾਂ ਡੇਨੀਅਲ ਰੁਗਾਨੀ ਹੈ। ਉਹ ਯੁਵੇਂਟਸ ਵੱਲੋਂ ਖੇਡਦੇ ਹਨ ਤੇ ਫੁੱਟਬਾਲ ਦੀ ਦੁਨੀਆ 'ਚ ਉਨ੍ਹਾਂ ਕਾਫੀ ਨਾਂ ਕਮਾਇਆ ਹੈ। ਕੋਰੋਨਾ ਵਾਇਰਸ ਨਾਲ ਪੀੜਤ ਰੁਗਾਨੀ ਨੂੰ ਖ਼ਾਸ ਨਿਗਰਾਨੀ 'ਚ ਰਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰੁਗਾਨੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਬਾਅਦ ਹੜਕੰਪ ਜਿਹਾ ਮਚ ਗਿਆ ਸੀ ਕਿਉਂਕਿ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਉਨ੍ਹਾਂ ਦੇ ਨਾਲ ਯੁਵੇਂਟਸ ਦੀ ਟੀਮ 'ਚ ਖੇਡਦੇ ਹਨ। ਹਾਲਾਂਕਿ ਕ੍ਰਿਸਟੀਆਨੋ ਰੋਨਾਲਡੋ ਪੂਰੀ ਤਰ੍ਹਾਂ ਫਿੱਟ ਹਨ।
PunjabKesari
ਇਹ ਸਟਾਰ ਫੁੱਟਬਾਲਰ ਵੀ ਹਨ ਕੋਰੋਨਾ ਤੋਂ ਪੀੜਤ
ਕੋਰੋਨਾ ਵਾਇਰਸ ਦੀ ਮਾਰ ਇੰਗਲਿਸ਼ ਪ੍ਰੀਮੀਅਰ ਲੀਗ 'ਤੇ ਵੀ ਪਈ ਹੈ। ਮਸ਼ਹੂਰ ਫੁੱਟਬਾਲ ਕਲੱਬ ਚੇਲਸੀ ਦੇ ਵਿੰਗਰ ਕੈਲਮ ਬੀਤੇ ਸੋਮਵਾਰ ਨੂੰ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਪੋਲੈਂਡ ਦਾ ਫੁੱਟਬਾਲਰ ਆਰਟਰ ਬੋਰੂਕ ਵੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਪੋਲੈਂਡ ਦਾ ਇਹ ਫੁੱਟਬਾਲ ਏ. ਐੱਫ. ਸੀ. ਬਾਰਨਮਾਊਥ ਲਈ ਖੇਡਦਾ ਹੈ। ਇਸ ਕਲੱਬ ਦੇ 5 ਹੋਰ ਮੈਂਬਰਾਂ 'ਚ ਕੋਰੋਨਾ ਦੇ ਵਾਇਰਸ ਦੇ ਲੱਛਣ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਇਟਲੀ ਦੀ ਸੀਰੀ-ਏ ਲੀਗ 'ਚ ਖੇਡਣ ਵਾਲੇ ਇਕ ਹੋਰ ਫੁੱਟਬਾਲਰ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ।

ਇਟਲੀ ਦੇ ਫੁੱਟਬਾਲ ਕਲੱਬ ਸੈਂਪਡੋਰੀਆ ਦੇ ਸਟ੍ਰਾਈਕਰ ਮਨੋਲੋ ਗਾਬਿਦਿਨੀ 12 ਮਾਰਚ ਨੂੰ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਸਿਰਫ ਗਾਬਿਦਨੀ ਹੀ ਨਹੀਂ ਉਨ੍ਹਾਂ ਗਾਬਿਦਿਨੀ ਹੀ ਨਹੀਂ ਉਨ੍ਹਾਂ ਦੀ ਟੀਮ ਹੋਰ ਖਿਡਾਰੀ ਖਿਡਾਰੀ ਓਮਾਲ ਕਾਲੀ, ਐਲਬਿਨ ਐਕਡਨ, ਐਂਟੋਨੀ ਲਾ ਗੁਮਿਨਾ ਅਤੇ ਮਾਰਟਨ ਥਾਰਸਬਾਈ ਨੂੰ ਵੀ ਇਹ ਵਾਇਰਸ ਜਕੜ ਚੁੱਕਾ ਹੈ। ਸਾਊਥ ਕੋਰੀਆ ਦੇ ਫੁੱਟਬਾਲ ਟੀਮ ਦੇ 28 ਸਾਲਾ ਸਟ੍ਰਾਈਕਰ ਸੁਕ ਹਿਊਨ ਜੁਨ ਵੀ ਕੋਰੋਨਾ ਨਾਲ ਪੀੜਤ ਹਨ। ਸਾਫ ਹੈ ਕਿ ਕੋਰੋਨਾ ਦਾ ਕਹਿਰ ਹਰ ਪਾਸੇ ਹੈ। ਖਾਸ ਕਰਕੇ ਯੂਰਪੀ ਦੇਸ਼ਾਂ 'ਚ ਇਸ ਦਾ ਜ਼ਿਆਦਾ ਅਸਰ ਦਿਸ ਰਿਹਾ ਹੈ। ਏਸ਼ੀਆਈ ਦੇਸ਼ਾਂ 'ਚ ਕੋਰੋਨਾ ਦੇ ਮਰੀਜ ਵਧਦੇ ਜਾ ਰਹੇ ਹਨ। ਜੇਕਰ ਛੇਤੀ ਹੀ ਇਸ ਵਾਇਰਸ 'ਤੇ ਕਾਬੂ ਨਹੀਂ ਪਾਇਆ ਗਿਆ ਤਾਂ ਪਤਾ ਨਹੀਂ ਕਦੋਂ ਤਕ ਖੇਡ ਦੇ ਮੈਦਾਨ ਇਸ ਤਰ੍ਹਾਂ ਹੀ ਵੀਰਾਨ ਦਿਖਾਈ ਦੇਣਗੇ।

ਇਹ ਵੀ ਪੜ੍ਹੋ : ਕੁਮੈਂਟਰੀ ਪੈਨਲ ਤੋਂ ਹਟਾਏ ਜਾਣ ਦੇ ਬਾਅਦ ਮਾਂਜਰੇਕਰ ਨੇ ਦਿੱਤਾ ਇਹ ਬਿਆਨ


Tarsem Singh

Content Editor

Related News