ਕੋਰੋਨਾ ਦਾ ਕਹਿਰ : ਧਵਨ ਨੇ ਲੱਭਿਆ ਫਿੱਟ ਰਹਿਣ ਦਾ ਤਰੀਕਾ (ਵੀਡੀਓ)

03/18/2020 9:20:20 PM

ਨਵੀਂ ਦਿੱਲੀ— ਚੀਨ ਤੋਂ ਫੈਲੇ ਕੋਰੋਨਾ ਵਾਇਰਸ ਦਾ ਅਸਰ ਵਿਸ਼ਵ ਦੇ ਨਾਲ ਭਾਰਤ 'ਤੇ ਵੀ ਪਿਆ ਹੈ। ਲੋਕਾਂ ਤੇ ਖਿਡਾਰੀਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸਾਰੇ ਖੇਡ ਟੂਰਨਾਮੈਂਟਸ ਰੱਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਫਿੱਟਨੈਸ ਬਣਾਏ ਰੱਖਣ ਦਾ ਤਰੀਕਾ ਲੱਭਿਆ ਹੈ। ਧਵਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਫੈਂਸ ਨੂੰ ਬਿਨ੍ਹਾ ਜਿਮ ਜਾਣ 'ਤੇ ਖੁਦ ਨੂੰ ਫਿੱਟ ਰੱਖਣ ਦਾ ਤਰੀਕਾ ਦੱਸਿਆ ਹੈ।

 
 
 
 
 
View this post on Instagram
 
 
 
 
 
 
 
 
 

There is always an opportunity to do something productive and be safe at the same time. Feels great to be in the nature right now and enjoying my workout as well 😃 Stay Strong everyone 💪🙌

A post shared by Shikhar Dhawan (@shikhardofficial) on Mar 17, 2020 at 10:49pm PDT


ਭਾਰਤੀ ਸਰਕਾਰ ਦੇ ਸਲਾਹਕਾਰ ਅਨੁਸਾਰ 31 ਮਾਰਚ ਤਕ ਜਿਮ ਬੰਦ ਰਹਿਣ ਦੇ ਹੁਕਮ ਦਿੱਤੇ ਗਏ ਹਨ। ਅਜਿਹੇ 'ਚ ਧਵਨ ਦਾ ਇਹ ਵੀਡੀਓ ਫਿੱਟਨੈਸ ਲਵਰਸ ਦੇ ਲਈ ਖਾਸ ਬਣ ਜਾਂਦਾ ਹੈ। ਧਵਨ ਵਲੋਂ ਸੋਸ਼ਲ ਵੈੱਬਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਉਹ ਦਰੱਖਤ ਦੀ ਮਦਦ ਨਾਲ ਕਸਰਤ ਕਰਦਾ ਨਜ਼ਰ ਆਇਆ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਧਵਨ ਨੇ ਕੈਪਸ਼ਨ ਦਿੱਤੀ- ਹਮੇਸ਼ਾ ਕੁਝ ਲਾਹੇਵੰਦ ਕਰਨ ਤੇ ਇਕ ਹੀ ਸਮੇਂ 'ਚ ਸੁਰੱਖਿਅਤ ਰਹਿਣ ਦਾ ਮੌਕਾ ਵੀ ਹੁੰਦਾ ਹੈ। ਕੁਦਰਤ ਦੇ ਨਾਲ ਹੋਣਾ ਬਹੁਤ ਵਧੀਆ ਲੱਗਦਾ ਹੈ ਤੇ ਨਾਲ ਹੀ ਨਾਲ ਮੈਂ ਆਪਣੇ ਵਰਕਆਊਟ ਦਾ ਆਨੰਦ ਵੀ ਲੈ ਰਿਹਾ ਹਾਂ। ਮਜ਼ਬੂਤ ਬਣੇ ਰਹੋ। ਇਸ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਹੈ ਤੇ ਕਈ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਸੁਪਰ ਦੱਸਿਆ ਹੈ।

Gurdeep Singh

This news is Content Editor Gurdeep Singh