ਕੋਰੋਨਾ ਮਾਮਲੇ ਦੇ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦੀ ਏਸ਼ੀਆਈ ਚੈਂਪੀਅਨਸ ਟਰਾਫ਼ੀ ''ਚ ਮੁਹਿੰਮ ਖ਼ਤਮ

12/10/2021 10:57:42 AM

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਇਕ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਏਸ਼ੀਆਈ ਚੈਂਪੀਅਨਜ਼ ਟਰਾਫੀ ’ਚੋਂ ਬਾਹਰ ਹੋ ਗਈ ਜਦਕਿ ਮਲੇਸ਼ੀਆ ਨੂੰ ਵੀ ਕੋਰੋਨਾ ਵਾਇਰਸ ਕਾਰਨ ਹੀ ਟੂਰਨਾਮੈਂਟ ਛੱਡਣਾ ਪਿਆ। ਪਿਛਲੀ ਵਾਰ ਦੀ ਚੈਂਪੀਅਨ ਕੋਰੀਆ ਤੇ ਚੀਨ ਖ਼ਿਲਾਫ਼ ਭਾਰਤ ਦੇ ਮੈਚ ਰੱਦ ਕਰਨੇ ਪਏ। ਏਸ਼ੀਆਈ ਹਾਕੀ ਮਹਾਸੰਘ ਦੇ ਇਕ ਸੂਤਰ ਨੇ ਦੱਸਿਆ ਕਿ ਭਾਰਤ ਹੁਣ ਟੂਰਨਾਮੈਂਟ ’ਚ ਨਹੀਂ ਖੇਡ ਰਿਹਾ ਹੈ।

ਭਾਰਤੀ ਟੀਮ ਕੁਆਰੰਟਾਈਨ ਵਿਚ ਹੈ ਤੇ ਪਾਜ਼ੇਟਿਵ ਆਈ ਖਿਡਾਰਨ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਏ. ਐੱਚ. ਐੱਫ. ਸੂਤਰ ਨੇ ਕਿਹਾ ਕਿ ਪਿਛਲੇ ਵਾਰ ਦਾ ਉੱਪ ਜੇਤੂ ਭਾਰਤ ਟੂਰਨਾਮੈਂਟ ’ਚੋਂ ਬਾਹਰ ਹੈ ਕਿਉਂਕਿ ਟੀਮ ਵਿਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਪਾਇਆ ਗਿਆ ਹੈ। ਭਾਰਤ ਟੂਰਨਾਮੈਂਟ ਵਿਚ ਅੱਗੇ ਨਹੀਂ ਖੇਡੇਗਾ। ਭਾਰਤ ਨੇ ਬੁੱਧਵਾਰ ਨੂੰ ਕੋਰੀਆ ਤੇ ਵੀਰਵਾਰ ਨੂੰ ਚੀਨ ਖ਼ਿਲਾਫ਼ ਖੇਡਣਾ ਸੀ। ਇਸ ਤੋਂ ਪਹਿਲਾਂ ਭਾਰਤ ਤੇ ਮਲੇਸ਼ੀਆ ਵਿਚਾਲੇ ਸੋਮਵਾਰ ਨੂੰ ਦੂਜਾ ਮੈਚ ਵੀ ਕੋਰੋਨਾ ਮਾਮਲੇ ਦੇ ਕਾਰਨ ਰੱਦ ਕਰਨਾ ਪਿਆ ਸੀ।


Tarsem Singh

Content Editor

Related News