ਕੋਰੋਨਾ ਕਾਰਨ ਭਾਰਤ ਦਾ ਅਗਲੇ ਮਹੀਨੇ ਹੋਣ ਵਾਲਾ ਸ਼੍ਰੀਲੰਕਾ ਦੌਰਾ ਰੱਦ

06/12/2020 3:50:35 AM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਸ਼੍ਰੀਲੰਕਾ ਦਾ ਦੌਰਾ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ। ਦੋਵਾਂ ਬੋਰਡ ਦਾ ਕਹਿਣਾ ਹੈ ਕਿ ਮੈਚਾਂ ਦੇ ਆਯੋਜਨ ਦੇ ਲਈ ਅਜੇ ਸਥਿਤੀ ਵਿਵਹਾਰਕ ਨਹੀਂ ਹੈ। ਭਾਰਤ ਨੂੰ ਜੂਨ ਤੋਂ ਸ਼੍ਰੀਲੰਕਾ ਦੇ ਵਿਰੁੱਧ ਉਸਦੀ ਧਰਤੀ 'ਤੇ ਤਿੰਨ ਵਨ ਡੇ ਤੇ 3 ਟੀ-20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਖੇਡਣੀ ਸੀ ਜੋ ਜੁਲਾਈ ਤੱਕ ਹੋਣੀ ਸੀ। ਮੈਚਾਂ ਦੀ ਤਰੀਕ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਸੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਮੌਜੂਦਾ ਸਥਿਤੀ 'ਚ ਜੁਲਾਈ 'ਚ ਸ਼੍ਰੀਲੰਕਾ ਦਾ ਦੌਰਾਨ ਕਰਨਾ ਸੰਭਵ ਨਹੀਂ ਹੈ। ਅਸੀਂ ਸ਼੍ਰੀਲੰਕਾ ਬੋਰਡ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ। ਅਸੀਂ ਬਾਅਦ 'ਚ ਇਹ ਸੀਰੀਜ਼ ਖੇਡਾਂਗੇ।
ਸੀਰੀਜ਼ ਦੇ ਰੱਦ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਟ੍ਰੇਨਿੰਗ ਸ਼ੁਰੂ ਨਹੀਂ ਕੀਤੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ 'ਚ ਇਸ ਵਾਇਰਸ ਨਾਲ ਹੁਣ ਤੱਕ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਿਡਾਰੀਆਂ ਨੂੰ ਅਭਿਆਸ ਸ਼ੁਰੂ ਹੋਣ ਤੋਂ ਬਾਅਦ ਵੀ ਮੈਚ ਫਿੱਟਨੈਸ ਹਾਸਲ ਕਰਨ 'ਚ 4 ਤੋਂ 6 ਹਫਤੇ ਲੱਗਣਗੇ। ਟੀਮ ਅਜੇ ਅਭਿਆਸ ਨਹੀਂ ਕਰ ਰਹੀ ਹੈ ਤੇ ਸਾਨੂੰ ਨਹੀਂ ਪਤਾ ਕਿ ਅੰਤਰਰਾਸ਼ਟਰੀ ਯਾਤਰਾਂ ਦੀ ਪਾਬੰਦੀਆਂ ਕਦੋਂ ਹੱਟੇਗੀ। ਅਜਿਹੇ 'ਚ ਜੂਨ ਜੁਲਾਈ 'ਚ ਦੌਰਾ ਸੰਭਵ ਨਹੀਂ ਹੈ। ਸ਼੍ਰੀਲੰਕਾ ਕ੍ਰਿਕਟ ਵਲੋਂ ਜਾਰੀ ਬਿਆਨ 'ਚ ਵੀ ਸੀਰੀਜ਼ ਦੇ ਰੱਦ ਹੋਣ ਦੀ ਪੁਸ਼ਟੀ ਕੀਤੀ ਗਈ।


Gurdeep Singh

Content Editor

Related News