ਰੋਡ ਸੇਫਟੀ ਵਰਲਡ ਸੀਰੀਜ਼ 'ਤੇ ਕੋਰੋਨਾ ਦੀ ਮਾਰ, ਬਿਨਾ ਦਰਸ਼ਕਾਂ ਤੋਂ ਹੋਣਗੇ ਬਾਕੀ ਮੈਚ

03/12/2020 1:21:47 PM

ਨਵੀਂ ਦਿੱਲੀ : ਭਾਰਤ ਵਿਚ ਲਗਾਤਾਰ ਵੱਧ ਰਿਹਾ ਕੋਰੋਨਾ ਵਾਇਰਸ ਦਾ ਅਸਰ ਹੁਣ ਖੇਡ ਆਯੋਜਨਾਂ 'ਤੇ ਨਜ਼ਰ ਆਉਣ ਲੱਗਾ ਹੈ। ਇਸ ਨੇ ਸਿਤਾਰਿਆਂ ਨਾਲ ਭਰੀ ਰੋਡ ਸੇਫਟੀ ਵਰਲਡ ਸੀਰੀਜ਼, ਜਿਸ ਵਿਚ ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਮੁਥੱਈਆ ਮੁਰਲੀਧਰਨ ਅਤੇ ਜੋਂਟੀ ਰੋਡਸ ਵਰਗੇ ਧਾਕੜ ਖੇਡ ਰਹੇ ਹਨ, ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਮਹਾਰਾਸ਼ਟਰ ਵਿਚ ਬੁੱਧਵਾਰ ਨੂੰ ਕੋਰੋਨਾ ਦੇ 10 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਯੋਜਕਾਂ ਨੇ ਲੀਗ ਦੇ ਬਚੇ ਮੈਚਾਂ ਨੂੰ ਪੁਣੇ ਦੇ ਐੱਮ. ਸੀ. ਸਟੇਡੀਅਮ ਤੋਂ ਬਦਲ ਕੇ ਨਵੀਂ ਮੁੰਬਈ ਦੇ ਡਿਵਾਈ ਪਾਟਿਲ ਸਟੇਡੀਅਮ ਵਿਚ ਕਰਾਉਣ ਦਾ ਫੈਸਲਾ ਕੀਤਾ ਹੈ।

ਆਯੋਜਕਾਂ ਨੇ ਬੁੱਧਵਾਰ ਦੇਰ ਰਾਤ ਬਿਆਨ ਜਾਰੀ ਕਰ ਕਿਹਾ, ''ਦੇਸ਼ 'ਚ ਮੌਜੂਦਾ ਸਿਹਤ ਐਮਰਜੈਂਸੀ ਨੂੰ ਦੇਖਦਿਆਂ ਰੋਡ ਸੇਫਟੀ ਵਰਲਡ ਸੀਰੀਜ਼ ਦੇ ਸਾਰੇ ਹਿੱਤ ਧਾਰਕਾਂ ਨੇ ਫੈਸਲਾ ਕੀਤਾ ਹੈ ਕਿ ਰੋਡ ਸੇਫਟੀ ਵਰਲਡ ਸੀਰੀਜ਼ ਦੇ ਬਾਕੀ ਬਚੇ ਸਾਰੇ ਮੈਚ 13 ਮਾਰਚ ਤੋਂ ਡਿਵਾਈ ਪਾਟਿਲ ਸਟੇਡੀਅਮ ਦੀ ਦਰਸ਼ਕਾਂ ਦੀ ਗੈਰਹਾਜ਼ਰੀ ਵਿਚ ਹੋਣਗੇ। ਸੋਧੇ ਪ੍ਰੋਗਰਾਮਾਂ ਮੁਤਾਬਕ ਇਸ ਦਿਨ ਸ਼੍ਰੀਲੰਕਾ ਲੀਜੈਂਡਸ ਦੀ ਟੀਮ ਦੱਖਣੀ ਅਫਰੀਕਾ ਲੀਜੈਂਡਸ ਨਾਲ ਭਿੜੇਗੀ।''