ਕੋਰੋਨਾ ਦਾ ਕਹਿਰ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਮੁਲਤਵੀ

03/18/2020 12:12:52 AM

ਪੈਰਿਸ— ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟਾਲ ਦਿੱਤਾ ਗਿਆ ਹੈ ਤੇ ਹੁਣ ਉਹ 20 ਸਤੰਬਰ ਤੋਂ ਚਾਰ ਅਕਤੂਬਰ ਦੇ ਵਿਚ ਆਯੋਜਿਤ ਕੀਤਾ ਜਾਵੇਗਾ। ਆਯੋਜਕਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਲ ਦਾ ਇਹ ਦੂਜਾ ਗ੍ਰੈਂਡ ਸਲੈਮ ਟੂਰਨਾਮੈਂਟ 24 ਮਈ ਤੋਂ 7 ਜੂਨ ਦੇ ਵਿਚ ਹੋਣਾ ਸੀ ਪਰ ਆਯੋਜਕਾਂ ਨੇ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਆਯੋਜਕਾਂ ਨੇ ਟਵੀਟ ਕੀਤਾ ਕਿ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਟੂਰਨਾਮੈਂਟ ਦੀ ਤਿਆਰੀਆਂ ਤੇ ਆਯੋਜਨ ਕਰਨਾ ਅਸੰਭਵ ਹੈ। ਨਵੀਂ ਤਾਰੀਖਾਂ ਦਾ ਮਤਲਬ ਹੈ ਕਿ ਇਸ ਟੂਰਨਾਮੈਂਟ ਦਾ ਯੂ. ਐੱਸ. ਓਪਨ. ਦੀ ਸਮਾਪਤੀ ਦੇ ਕੇਵਲ ਇਕ ਹਫਤੇ ਬਾਅਦ ਇਸਦਾ ਆਯੋਜਨ ਕੀਤਾ ਜਾਵੇਗਾ।

Gurdeep Singh

This news is Content Editor Gurdeep Singh