ਕੋਰੋਨਾ ਦਾ ਖੌਫ : ਵਾਰਨ ਨੇ ਦੱਸਿਆ ਬਿਨਾ ਲਾਰ ਦੇ ਕਿਵੇਂ ਹੋ ਸਕਦੀ ਹੈ ਗੇਂਦ ਸਵਿੰਗ

05/05/2020 6:48:12 PM

ਮੈਲਬੋਰਨ : ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਕ੍ਰਿਕਟ ਖੇਡਦੇ ਸਮੇਂ ਗੇਂਦ ਨੂੰ ਸਵਿੰਗ ਕਰਾਉਣ ਦੇ ਲਈ ਲਾਰ ਦੀ ਵਰਤੋਂ ਜਾਂ ਆਰਟੀਫਿਸ਼ਲ ਪਦਾਰਥ ਦੇ ਇਸਤੇਮਾਲ ਨੂੰ ਲੈ ਕੇ ਚੱਲ ਰਹੀ ਬਹਿਸ ਵਿਚਾਲੇ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਸੁਝਾਅ ਦਿੱਤਾ ਹੈ ਕਿ ਗੇਂਦ ਨੂੰ ਇਕ ਪਾਸੇ ਤੋਂ ਭਾਰੀ ਰੱਖੋ ਤਾਂ ਜੋ ਚਮਕ ਦੀ ਜ਼ਰੂਰਤ ਹੀ ਨਾ ਰਹੇ। ਵਾਰਨ ਦਾ ਮੰਨਣਾ ਹੈ ਕਿ ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਸਪਾਟ ਵਿਕਟਾਂ 'ਤੇ ਵੀ ਸਵਿੰਗ ਲੈਣ ਵਿਚ ਮਦਦ ਮਿਲੇਗੀ। ਉਸ ਨੇ ਸਕਾਈ ਸਪੋਰਟਸ ਦੇ ਕ੍ਰਿਕਟ ਪਾਡਕਾਸਟ ਵਿਚ ਕਿਹਾ ਕਿ ਗੇਂਦ ਨੂੰ ਇਕ ਪਾਸੇ ਤੋਂ ਭਾਰੀ ਕਿਉਂ ਨਹੀਂ ਕੀਤਾ ਜਾ ਸਕਦਾ ਤਾਂ ਜੋ ਹਮੇਸ਼ਾ ਸਵਿੰਗ ਲਵੇ। ਇਹ ਇਕ ਟੇਪ ਲਗਾਈ ਹੋਈ ਟੈਨਿਸ ਗੇਂਦ ਜਾਂ ਲਾਨ ਗੇਂਦ ਦੀ ਤਰ੍ਹਾਂ ਰਹੇਗੀ। 

ਅਜਿਹੀਆਂ ਅਟਕਲਾਂ ਹਨ ਕਿ ਇਨਫੈਕਸ਼ਨ ਦੀ ਸੰਭਾਵਨਾ ਨੂੰ ਦੇਖਦਿਆਂ ਗੇਂਦ 'ਤੇ ਲਾਰ ਦੇ ਇਸਤੇਮਾਲ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਆਸਰੇਲੀਆ ਦੀ ਗੇਂਦ ਨਿਰਮਾਤਾ ਕੂਕਾਬੁਰਾ ਨੇ ਮੋਮ ਦਾ ਐਪਲੀਕੇਟਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਲਾਰ ਅਤੇ ਪਸੀਨੇ ਦਾ ਬਦਲ ਹੋਵੇਗਾ। ਇਹ ਇਕ ਮਹੀਨੇ ਵਿਚ ਤਿਆਰ ਹੋ ਜਾਵੇਗਾ। ਵਾਰਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੀ ਤੁਸੀਂ ਵਕਾਰ ਯੂਨਸ ਜਾਂ ਵਸੀਮ ਅਕਰਮ ਵਰਗੀ ਸਵਿੰਗ ਕਰਨਾ ਚਾਹੁੰਦੇ ਹੋ ਪਰ ਇਸ ਨਾਲ ਸਪਾਟ ਪਿੱਚਾਂ 'ਤੇ ਵੀ ਸਵਿੰਗ ਮਿਲ ਜਾਵੇਗੀ। ਮੈਨੂੰ ਨਹੀਂ ਪਤਾ ਕਿ ਵਕਾਰ ਯੂਨਸ ਦਾ ਸਹੀ ਤਰੀਕਾ ਹੋਵੇਗਾ ਅਤੇ ਗੇਂਦ ਨਾਲ ਛੇੜਛਾੜ ਵੀਨਹੀਂ ਕਰਨੀ ਹੋਵੇਗੀ।

Ranjit

This news is Content Editor Ranjit