ਕੋਪਾ ਅਮਰੀਕਾ : ਪੇਰੂ ਨੇ ਕੋਲੰਬੀਆ ਨੂੰ ਹਰਾਇਆ

06/22/2021 5:15:09 PM

ਸਾਓ ਪਾਓਲੋ- ਪੇਰੂ ਨੇ ਇੱਥੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜਿਉਂਦਿਆਂ ਰੱਖਿਆ ਹੈ। ਪੇਰੂ ਲਈ 17ਵੇਂ ਮਿੰਟ ਵਿਚ ਮਿਗੁਏਲ ਬੋਰਜਾ ਨੇ ਪੈਨਲਟੀ 'ਤੇ ਗੋਲ ਕਰਕੇ ਕੋਲੰਬੀਆ ਨੂੰ ਬਰਾਬਰੀ ਦਿਵਾ ਦਿੱਤੀ। ਕੋਲੰਬੀਆ ਦੇ ਡਿਫੈਂਡਰ ਯੇਰੀ ਮਿਨਾ ਨੇ ਹਾਲਾਂਕਿ 11 ਮਿੰਟ ਬਾਅਦ ਆਤਮਘਾਤੀ ਗੋਲ ਕਰਕੇ ਓਲੰਪਿਕ ਸਟੇਡੀਅਮ ਵਿਚ ਪੇਰੂ ਨੂੰ 2-1 ਦੀ ਬੜ੍ਹਤ ਤੋਹਫੇ ਵਿਚ ਦੇ ਦਿੱਤੀ, ਜਿਹੜੀ ਫੈਸਲਾਕੁੰਨ ਸਾਬਤ ਹੋਈ। ਪੇਰੂ ਦੇ ਮੈਚਾਂ ਤੋਂ ਬਾਅਦ ਗਰੁੱਪ-ਬੀ ਵਿਚ ਤਿੰਨ ਅੰਕਾਂ ਨਾਲ ਤੀਜੇ ਸਥਾਨ 'ਤੇ ਚੱਲ ਰਿਹਾ ਹੈ। ਕੋਲੰਬੀਆ ਤਿੰਨ ਮੈਚਾਂ ਵਿਚੋਂ ਚਾਰ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਪਰ ਉਸਦੇ ਸਿਰਫ ਦੋ ਮੈਚ ਬਚੇ ਹਨ। ਚੋਟੀ 'ਤੇ ਚੱਲ ਰਹੇ ਬ੍ਰਾਜ਼ੀਲ ਦੇ 6 ਅੰਕ ਹਨ। ਛੋਟੀ ਦੀਆਂ ਚਾਰ ਟੀਮਾਂ ਕੁਆਟਰ ਫਾਈਨਲ ਵਿਚ ਜਗ੍ਹਾ ਬਣਾਉਣਗੀਆਂ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ


ਪੇਰੂ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਇਕਪਾਸੜ ਮੁਕਾਬਲੇ ਵਿਚ ਮੇਜ਼ਬਾਨ ਬ੍ਰਾਜ਼ੀਲ ਹੱਥੋਂ 0-4 ਨਾਲ ਹਾਰ ਝੱਲਣੀ ਪਈ ਸੀ। ਕੋਪਾ ਅਮਰੀਕਾ 2019 ਦੇ ਉਪ ਜੇਤੂ ਪੇਰੂ ਨੂੰ ਦੱਖਣੀ ਅਮਰੀਕਾ ਵਿਰੁੱਧ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh