ਧਵਨ ਦੇ ਸੈਂਕੜੇ ''ਤੇ ਵਧਾਈ ਦੇ ਕੇ ਫਸੀ ਪ੍ਰਿੰਟੀ ਜਿੰਟਾ, ਫੈਨਸ ਨੇ ਕੀਤੇ ਟਰੋਲ

09/19/2018 10:29:04 PM

ਜਲੰਧਰ— ਏਸ਼ੀਆ ਕੱਪ ਦੇ ਤਹਿਤ ਭਾਰਤੀ ਟੀਮ ਨੇ ਹਾਂਗਕਾਂਗ ਦੇ ਨਾਲ ਪਹਿਲਾ ਮੈਚ 26 ਦੌੜਾਂ ਨਾਲ ਜਿੱਤ ਲਿਆ। ਮੈਚ ਦੇ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇੰਗਲੈਂਡ ਦੌਰੇ ਦੇ ਫੇਲੀਅਰ ਤੋਂ ਕਮਬੈਕ ਕਰਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਧਵਨ ਨੇ ਇਹ ਸੈਂਕੜਾ ਉਸ ਸਮੇਂ ਲਗਾਇਆ ਜਦੋਂ ਉਸਦੇ ਟੀਮ 'ਚ ਹੋਣ ਤਕ 'ਤੇ ਸਵਾਲ ਖੜ੍ਹੇ ਹੋਣ ਲੱਗੇ ਸਨ। ਧਵਨ ਨੇ ਨਾ ਸਿਰਫ ਆਪਣੇ ਆਲੋਚਕਾਂ ਦਾ ਮੂੰਹ ਬੰਦ ਕੀਤਾ ਨਾਲ ਹੀ ਦਿੱਗਜਾਂ ਨੂੰ ਵੀ ਦੱਸ ਦਿੱਤਾ ਕਿ ਮੇਰੇ 'ਚ ਅਜੇ ਕ੍ਰਿਕਟ ਬਹੁਤ ਬਾਕੀ ਹੈ। ਬਹਰਹਾਲ ਧਵਨ ਦੇ ਸੈਂਕੜੇ 'ਤੇ ਉਸ ਨੂੰ ਵਧਾਈ ਦਿੰਦੇ ਹੋਏ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਪ੍ਰਿੰਟੀ ਜਿੰਟਾ ਨੇ ਗਲਤੀ ਕਰ ਗਈ। ਦਰਅਸਲ ਸ਼ਿਖਰ ਧਵਨ ਨੇ ਵਨ ਡੇ 'ਚ ਆਪਣਾ 14ਵਾਂ ਸੈਂਕੜਾ ਲਗਾਇਆ ਸੀ ਪਰ ਪ੍ਰਿੰਟੀ ਨੇ ਉਸ ਨੂੰ ਟਵੀਟ ਕਰ 36ਵੇਂ ਵਨ ਡੇ ਦੀ ਵਧੀਆ ਦੇ ਦਿੱਤੀ।


ਪ੍ਰਿੰਟੀ ਦਾ ਟਵੀਟ ਜਿਸ ਤਰ੍ਹਾਂ ਹੀ ਵਾਈਰਲ ਹੋਇਆ ਕ੍ਰਿਕਟ ਫੈਨਸ ਨੇ ਪ੍ਰਿੰਟੀ ਜਿੰਟਾ ਦੀ ਖੂਬ ਕਲਾਸ ਲਗਾਈ। ਕਿਹਾ 36 ਸੈਂਕੜਾ ਕਿੱਥੋਂ ਆ ਗਿਆ। ਤੁਸੀਂ ਤਾਂ ਵਿਰਾਟ ਤੋਂ ਵੀ ਜ਼ਿਆਦਾ 100 ਕਰ ਦਿੱਤਾ। ਇਕ ਯੂਜਰਸ ਨੇ ਲਿਖਿਆ 36 ਸੈਂਕੜੇ ਲੇਡੀ ਕਪਿਲ ਸ਼ਰਮਾ। ਕਿਸੇ ਨੇ ਲਿਖਿਆ ਨਸ਼ਾ ਉੱਤਰਿਆਂ ਨਹੀਂ ਅਜੇ ਤਕ ਮੈਮ।