ਕੋਹਲੀ ਨੂੰ ਵਧਾਈ ਦੇਣ ਲਈ ਦਰਸ਼ਕ ਨੇ ਤੋੜਿਆ ਸੁਰੱਖਿਆ ਘੇਰਾ

10/30/2017 1:21:57 AM

ਨਾਗਪੁਰ— ਭਾਰਤ ਨੇ ਐਤਵਾਰ ਨੂੰ ਇਥੇ ਤੀਜੇ ਤੇ ਆਖਰੀ ਇਕ ਦਿਨਾ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ।
ਗ੍ਰੀਨ ਪਾਰਕ 'ਚ ਐਤਵਾਰ ਨੂੰ ਸੁਰੱਖਿਆ ਘੇਰੇ 'ਚ ਉਸ ਸਮੇਂ ਵੱਡੀ ਸੰਨ੍ਹ ਲੱਗ ਗਈ, ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਪੂਰਾ ਕਰਦੇ ਹੀ ਇਕ ਪ੍ਰਸ਼ੰਸਕ ਮੈਦਾਨ 'ਚ ਤਿਰੰਗਾ ਲੈ ਕੇ ਉਸਦੇ ਨਾਂ ਦੀ ਜਰਸੀ ਪਹਿਨੀ ਮੈਦਾਨ 'ਤੇ ਜਾ ਪਹੁੰਚਿਆ ਪਰ ਜਦੋਂ ਤਕ ਉਹ ਕੋਹਲੀ ਕੋਲ ਪਹੁੰਚਦਾ, ਤਦ ਤਕ ਸੁਰੱਖਿਆ ਕਰਮੀਆਂ ਨੇ ਦੌੜ ਕੇ ਉਸ ਨੂੰ ਫੜ ਲਿਆ। 
ਇਸ ਕਾਰਨ ਕੁਝ ਮਿੰਟ ਲਈ ਮੈਚ ਵੀ ਰੁਕਿਆ ਰਿਹਾ। ਸ਼ਾਇਦ ਇਕਾਗਰਤਾ ਭੰਗ ਹੋਣ ਕਾਰਨ ਅਗਲੀ ਗੇਂਦ 'ਤੇ ਹੀ ਭਾਰਤ ਦਾ ਧਮਾਕੇਦਾਰ ਬੱਲੇਬਾਜ਼ ਹਾਰਦਿਕ ਪੰਡਯਾ ਆਪਣੀ ਵਿਕਟ ਗੁਆ ਬੈਠਾ।