ਵਿਰਾਟ ਦੀ ਸਚਿਨ ਨਾਲ ਤੁਲਨਾ ਕਰਨਾ ਗਲਤ : ਪੋਂਟਿੰਗ

09/18/2018 9:53:10 PM

ਨਵੀਂ ਦਿੱਲੀ— ਤੇਜ਼ੀ ਨਾਲ ਸੈਂਕੜਾ 'ਤੇ ਸੈਂਕੜਾ ਬਣਾ ਕੇ ਨਵੇਂ ਰਿਕਾਰਡ ਕਾਇਮ ਕਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਜ਼ਿਆਦਾ ਤਰ ਉਨ੍ਹਾਂ ਦੇ ਫੈਨਸ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਲ ਕਰਦੇ ਰਹਿੰਦੇ ਹਨ ਪਰ ਹੁਣ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਇਸ ਮੁੱਦੇ 'ਤੇ ਆਪਣੀ ਗੱਲ ਦੱਸਦਿਆ ਹੋਇਆ ਕਿਹਾ ਕਿ ਕਰੀਅਰ ਦੇ ਇਸ ਪੜਾਅ 'ਚ ਹੁਣ ਕੋਹਲੀ ਦੀ ਤੇਂਦੁਲਕਰ ਵਰਗੇ ਮਹਾਨ ਖਿਡਾਰੀ ਦੇ ਨਾਲ ਤੁਲਨਾ ਕਰਨਾ ਗਲਤ ਹੈ। ਪੋਂਟਿੰਗ ਨੇ ਮੈਲਬੋਰਨ ਕ੍ਰਿਕਟ ਮੈਦਾਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਕਰੀਅਰ ਦੇ ਇਸ ਪੜਾਅ 'ਤੇ ਤੁਲਨਾ ਠੀਕ ਨਹੀਂ ਹੈ ਤੇ ਉਹ ਵੀ ਇਸ ਤਰ੍ਹਾਂ ਦੇ ਖਿਡਾਰੀ ਨਾਲ ਜਿਸ ਨੇ 200 ਟੈਸਟ ਮੈਚ ਖੇਡੇ ਹਨ। ਸਚਿਨ ਨੂੰ ਤੁਸੀਂ ਉਸ ਦੌਰ ਤੋਂ ਯਾਦ ਕਰਦੇ ਹੋ ਜਦੋਂ ਉਹ ਕਰੀਅਰ ਦੇ ਲੱਗਭਗ ਆਖਰੀ ਸਮੇਂ ਦੌਰ 'ਤੇ ਸੀ ਨਾ ਕਿ ਉਸ ਸਮੇਂ ਤੋਂ ਜਦੋਂ ਉਹ ਸ਼ੁਰੂਆਤ ਕਰ ਰਹੇ ਸਨ ਜਾ ਵਿੱਚ ਦੇ ਦੌਰ 'ਚ ਸਨ। ਹਰ ਕੋਈ ਵਿਰਾਟ ਦੀ ਤੁਲਨਾ ਉਸ ਦੇ ਨਾਲ ਕਰਨ 'ਚ ਲੱਗਾ ਹੈ ਪਰ ਦੇਖਣਾ ਹੋਵੇਗਾ ਕਿ ਉਹ 10,12, 15 ਸਾਲ ਤਕ ਅੰਤਰਰਾਸ਼ਟਰੀ ਕ੍ਰਿਕਟ 'ਤੇ ਦਬਦਬਾਅ ਬਣਾ ਰੱਖ ਸਕਦੇ ਹਨ।


ਆਸਟਰੇਲੀਆ ਦੇ ਸਭ ਤੋਂ ਸਫਲ ਕਪਤਾਨਾਂ 'ਚ ਸ਼ੁਮਾਰ ਪੋਂਟਿੰਗ ਨੇ ਕਿਹਾ ਕਿ ਮੈਂ ਟੈਸਟ ਸੀਰੀਜ਼ ਦੇ ਸਾਰੇ ਮੈਚ ਨਹੀਂ ਖੇਡੇ। ਕੁਝ ਘੰਟੇ ਦਾ ਖੇਡ ਹੀ ਦੇਖਿਆ ਹੈ ਪਰ ਮੇਰੇ ਲਈ ਕਪਤਾਨੀ 'ਚ ਮੈਦਾਨ ਤੋਂ ਜ਼ਿਆਦਾ ਮੈਦਾਨ ਦੇ ਬਾਹਰ ਦਾ ਪਹਿਲੂ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਮੈਦਾਨੀ ਭਾਗ ਮਤਲਬ ਗੇਂਦਬਾਜ਼ੀ 'ਚ ਬਦਲਾਅ, ਫੀਲਡ ਦਾ ਇਕ ਜਗ੍ਹਾਂ ਇਕੱਠ 30 ਤੋਂ 40 ਪ੍ਰਤੀਸ਼ਤ ਹੀ ਹੈ ਤੇ ਬਾਕੀ ਹਿੱਸਾ ਮੈਦਾਨ ਤੋਂ ਬਾਹਰ ਮੈਚ ਤੋਂ 3-4 ਦਿਨ ਪਹਿਲਾਂ ਦੀ ਤਿਆਰੀ ਹੈ। ਉਹ ਬਹੁਤ ਮਹੱਤਵ ਰੱਖਦਾ ਹੈ।