ਰਾਸ਼ਟਰਮੰਡਲ ਖੇਡ ਸੰਘ ਦੀ ਅਗਲੇ ਮਹੀਨੇ 2026 ਟੂਰਨਾਮੈਂਟ ਦੇ ਨਵੇਂ ਮੇਜ਼ਬਾਨ ਦਾ ਐਲਾਨ ਕਰਨ ਦੀ ਯੋਜਨਾ

04/08/2024 9:29:11 PM

ਲੰਡਨ, (ਭਾਸ਼ਾ)– ਰਾਸ਼ਟਰਮੰਡਲ ਖੇਡ ਸੰਘ (ਸੀ. ਜੀ. ਐੱਫ.) ਨੇ 2026 ਵਿਚ ਹੋਣ ਵਾਲੀਆਂ ਖੇਡਾਂ ਦੇ ਨਵੇਂ ਮੇਜ਼ਬਾਨ ਦਾ ਅਗਲੇ ਮਹੀਨੇ ਐਲਾਨ ਕਰਨ ਦੀ ਯੋਜਨਾ ਬਣਾਈ ਹੈ ਤੇ ਕਿਹਾ ਹੈ ਕਿ ਉਸਦੇ ਕੋਲ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੀ ਜਗ੍ਹਾ ਲੈਣ ਲਈ ‘ਕਈ ਪ੍ਰਸਤਾਵ’ ਹਨ।

ਸੀ. ਜੀ. ਐੱਫ. ਨੇ ਸੋਮਵਾਰ ਨੂੰ ਕਿਹਾ ਕਿ ਉਹ ਪ੍ਰਸਤਾਵਾਂ ਨੂੰ ਗੁਪਤ ਰੱਖ ਰਿਹਾ ਹੈ। ਵਿਕਟੋਰੀਆ ਵਧਦੀ ਲਾਗਤ ਦਾ ਹਵਾਲਾ ਦੇ ਕੇ ਪਿਛਲੇ ਸਾਲ ਜੁਲਾਈ ਵਿਚ 3 ਖੇਤਰੀ ਕੇਂਦਰਾਂ ਵਿਚ ਹੋਣ ਵਾਲੀਆਂ 2026 ਖੇਡਾਂ ਦੀ ਮੇਜ਼ਬਾਨੀ ਦੀ ਯੋਜਨਾ ਤੋਂ ਹਟ ਗਿਆ ਸੀ।

ਵਿਕਟੋਰੀਆ ਸੀ. ਜੀ. ਐੱਫ. ਦੇ ਨਾਲ ਮੁਆਵਜ਼ੇ ਦੇ ਪੈਕੇਜ ’ਤੇ ਸਹਿਮਤ ਹੋਇਆ ਹੈ, ਜਿਸ ਨਾਲ ਅਗਲੇ ਮੇਜ਼ਬਾਨ ਦੇ ਖਰਚੇ ਦੀ ਭਰਪਾਈ ਵਿਚ ਮਦਦ ਮਿਲੇਗੀ। ਰਾਸ਼ਟਰਮੰਡਲ ਖੇਡਾਂ 2018 ਦਾ ਆਯੋਜਨ ਕਰਨ ਵਾਲੇ ਆਸਟ੍ਰੇਲੀਆ ਦੇ ਗੋਲਡ ਕੋਸਟ ਨੂੰ 2026 ਦੇ ਸੰਭਾਵਿਤ ਮੇਜ਼ਬਾਨ ਦੇ ਰੂਪ ਵਿਚ ਚੁਣਿਆ ਗਿਆ ਸੀ ਪਰ ਰਾਜ ਜਾਂ ਸੰਘੀ ਵਿੱਤ ਪੋਸ਼ਣ ਨਹੀਂ ਮਿਲਿਆ।

Tarsem Singh

This news is Content Editor Tarsem Singh