ਰਾਸ਼ਟਰਮੰਡਲ ਖੇਡ : 100 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ ''ਚ ਪੁੱਜੇ ਯੁਵਾ ਸਟਾਰ ਤੈਰਾਕ ਸ਼੍ਰੀਹਰੀ

07/29/2022 7:28:42 PM

ਬਰਮਿੰਘਮ- ਭਾਰਤ ਦੇ ਯੁਵਾ ਤੈਰਾਕ ਸ਼੍ਰੀਹਰੀ ਨਟਰਾਜ ਨੇ ਸ਼ੁੱਕਰਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ 100 ਮੀਟਰ ਆਯੋਜਨ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸ਼੍ਰੀਹਰੀ ਨੇ ਹੀਟ 4 'ਚ ਹਿੱਸਾ ਲੈਂਦੇ ਹੋਏ 54.68 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕਰਦੇ ਹੋਏ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਇਸ ਦਰਮਿਆਨ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ ਹੀਟ 3 'ਚ ਕੁਸ਼ਾਗਰ ਰਾਵਤ ਆਪਣਾ ਪ੍ਰਭਾਵ ਨਹੀਂ ਛੱਡ ਸਕੇ। 22 ਸਾਲਾ ਕੁਸ਼ਾਗਰ ਨੇ 3:57:45 ਦੇ ਨਾਲ ਅੱਠਵਾਂ ਸਥਾਨ ਹਾਸਲ ਕੀਤਾ ਤੇ ਮੁਕਾਬਲੇ ਤੋਂ ਬਾਹਰ ਹੋ ਗਏ। ਪੁਰਸ਼ਾਂ ਦੀ 50 ਮੀਟਰ ਬਟਰਫਲਾਈ 'ਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਸਾਜਨ ਪ੍ਰਕਾਸ਼ ਨੇ ਆਪਣੀ ਹੀਟ 'ਚ 25.01 ਸਕਿੰਟ ਦੇ ਸਮੇਂ ਦੇ ਨਾਲ ਅੱਠਵਾਂ ਸਥਾਨ ਹਾਸਲ ਕੀਤਾ। ਉਹ ਓਵਰ ਆਲ 24ਵੇਂ ਸਥਾਨ 'ਤੇ ਰਹੇ ਤੇ ਸੈਮੀਫਾਈਨਲ ਤੋਂ ਬਾਹਰ ਹੋ ਗਏ ਜਿੱਥੇ ਸਿਰਫ ਚੋਟੀ ਦੇ 16 'ਚ ਜਗ੍ਹਾ ਬਣਾਈ।

Tarsem Singh

This news is Content Editor Tarsem Singh