ਰਾਸ਼ਟਰਮੰਡਲ ਖੇਡਾਂ: ਪੀ. ਵੀ. ਸਿੰਧੂ ਨੇ ਤਮਗ਼ਾ ਨਿਸ਼ਚਿਤ ਕਰਕੇ ਫਾਈਨਲ ਵਿੱਚ ਬਣਾਈ ਜਗ੍ਹਾ

08/07/2022 6:16:20 PM

ਬਰਮਿੰਘਮ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਇੱਥੇ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਸਿੰਗਲ ਬੈਡਮਿੰਟਨ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ ਸੋਨ ਤਗ਼ਮੇ ਵੱਲ ਕਦਮ ਵਧਾਇਆ। ਭਾਰਤ ਦੀ 27 ਸਾਲਾ ਖਿਡਾਰੀ ਨੇ ਆਪਣੀ ਬਿਹਤਰ ਖੇਡ ਤਕਨੀਕ ਸਦਕਾ 49 ਮਿੰਟ ਤੱਕ ਚਲੇ ਮੈਚ ਵਿੱਚ ਸਿੰਗਾਪੁਰ ਦੇ ਯਿਓ ਜੀਆ ਮਿਨ ਨੂੰ 21-19, 21-17 ਨਾਲ ਹਰਾਇਆ।

ਇਹ ਵੀ ਪੜ੍ਹੋ : CWG : ਜੈਵਲਿਨ ਥ੍ਰੋਅਰ ਅਨੂ ਰਾਣੀ ਨੇ ਜਿੱਤਿਆ ਇਤਿਹਾਸਕ ਕਾਂਸੀ ਤਮਗਾ

ਸਿੰਧੂ ਸਪੱਸ਼ਟ ਤੌਰ 'ਤੇ ਵਿਰੋਧੀ ਖਿਡਾਰੀ ਖ਼ਿਲਾਫ ਬਿਹਤਰ ਖਿਡਾਰਨ ਸੀ ਕਿਉਂਕਿ ਸਿੰਧੂ ਨੇ 2014 ਅਤੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਮਵਾਰ ਮਹਿਲਾ ਸਿੰਗਲਜ਼ ਵਿੱਚ ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਹਾਲਾਂਕਿ ਸਿੰਧੂ ਦੀ ਖੱਬੀ ਲੱਤ 'ਤੇ ਪੱਟੀ ਕੀਤੀ ਗਈ ਸੀ, ਜਿਸ ਕਾਰਨ ਉਸ ਨੂੰ ਹਿਲਜੁਲ ਕਰਨ 'ਚ ਕੁਝ ਦਿੱਕਤ ਆ ਰਹੀ ਸੀ ਪਰ ਇਸ ਦੇ ਬਾਵਜੂਦ ਸਿੰਧੂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਮੈਚ ਜਿੱਤ ਲਿਆ ਤੇ ਸੋਨ ਤਮਗ਼ੇ ਦੇ ਮੁਕਾਬਲੇ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh