ਰਾਸ਼ਟਰਮੰਡਲ ਖੇਡਾਂ : ਹਿਮਾ ਆਪਣੀ ਹੀਟ ਜਿੱਤ ਕੇ 200 ਮੀਟਰ ਪ੍ਰਤੀਯੋਗਿਤਾ ਦੇ ਸੈਮੀਫਾਈਨਲ ''ਚ

08/04/2022 4:14:42 PM

ਬਰਮਿੰਘਮ (ਭਾਸ਼ਾ)- ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੀ 200 ਮੀਟਰ ਦੌੜ 'ਚ 23.42 ਸਕਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕਰਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

ਹਿਮਾ (22 ਸਾਲ) ਪੰਜ ਮਹਿਲਾ ਦੌੜਾਕਾਂ ਦੇ ਮੁਕਾਬਲੇ ਵਿੱਚ ਸ਼ੁਰੂਆਤ ਤੋਂ ਹੀ ਅੱਗੇ ਰਹੀ ਜਿਸ 'ਚ ਜ਼ਾਂਬੀਆ ਦੀ ਰੋਡਾ ਨਜੋਬਵੂ 23.85 ਸਕਿੰਟ ਨਾਲ ਦੂਜੇ ਜਦਕਿ ਯੁਗਾਂਡਾ ਦੀ ਜਾਸੇਂਟ ਨਿਆਮਹੁੰਗੇ 24.07 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ। ਔਰਤਾਂ ਦੀ 200 ਮੀਟਰ ਦੌੜ ਵਿੱਚ ਛੇ ਹੀਟ ਤੋਂ ਚੋਟੀ ਦੀਆਂ 16 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਹਿਮਾ ਨੇ ਹੀਟ 2 ਜਿੱਤੀ ਪਰ ਹੀਟ 1 ਵਿੱਚ ਨਾਈਜੀਰੀਆ ਦੇ ਫੇਵਰ ਓਫਿਲੀ (22.71 ਸਕਿੰਟ) ਅਤੇ ਹੀਟ 5 ਵਿੱਚ ਐਲੇਨ ਥੌਮਸਨ ਹੇਰਾ (22.80 ਸਕਿੰਟ) ਨੇ ਉਸ ਤੋਂ ਕਾਫੀ ਬਿਹਤਰ ਸਮਾਂ ਕੱਢਿਆ।


Tarsem Singh

Content Editor

Related News