ਕਾਫੀ ਸਮੇਂ ਬਾਅਦ ਰਿੰਗ ''ਚ ਨਜ਼ਰ ਆਉਣਗੇ ਜਾਨ ਸੀਨਾ, ਇਸ ਰੈਸਲਰ ਨਾਲ ਹੋ ਸਕਦਾ ਵੱਡਾ ਮੁਕਾਬਲਾ!

07/02/2017 4:23:18 PM

ਕੈਲੀਫੋਰਨੀਆ— ਰੈਸੇਲਮੇਨੀਆ 33 ਦੇ ਬਾਅਦ ਡਬਲਿਊ.ਡਬਲਿਊ.ਈ. ਤੋਂ ਦੂਰੀ ਬਣਾਏ ਰੱਖਣ ਦੇ ਬਾਅਦ 16 ਵਾਰ ਦੇ ਡਬਲਿਊ.ਡਬਲਿਊ.ਈ. ਚੈਂਪੀਅਨ ਜਾਨ ਸੀਨਾ 4 ਜੁਲਾਈ ਨੂੰ ਰਿੰਗ 'ਚ ਫਾਈਟ ਕਰਦੇ ਨਜ਼ਰ ਆਉਣਗੇ। ਡਬਲਿਊ.ਡਬਲਿਊ.ਈ. 'ਚ ਵਾਪਸੀ ਕਰ ਰਹੇ ਜਾਨ ਸੀਨਾ ਰੂਸੇਵ ਨਾਲ ਲੜ ਸਕਦੇ ਹਨ। ਅਜਿਹੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ ਕਿ ਜਾਨ ਸੀਨਾ ਡਬਲਿਊ.ਡਬਲਿਊ.ਈ. ਚੈਂਪੀਅਨਸ਼ਿਪ ਲਈ ਜ਼ਿੰਦਰ ਮਹਿਲ ਨੂੰ ਵੀ ਚੈਲੇਂਜ਼ ਕਰ ਸਕਦੇ ਹਨ।


ਡਬਲਿਊ.ਡਬਲਿਊ.ਈ. ਰੈਸੇਲਮੇਨੀਆ ਦੇ ਬਾਅਦ ਸੀਨਾ ਫਿਲਮਾਂ ਬਣਾਉਣ 'ਚ ਵਿਅਸਥ ਸਨ। ਨਾਲ ਹੀ ਉਹ ਐਕਟਿੰਗ, ਸ਼ੌਅ ਹੋਸਟਿੰਗ ਵਰਗੇ ਕੰਮ ਕਰਨ 'ਚ ਲੱਗੇ ਹੋਏ ਸਨ।
 


ਦੱਸ ਦਈਏ ਕਿ ਸੀਨਾ ਇਸ ਸਮੇਂ ਕਿਸੇ ਵੱਡੇ ਪ੍ਰੋਜੈਕਿਟ 'ਤੇ ਵੀ ਕੰਮ ਕਰ ਰਹੇ ਹਨ। ਇਸ ਗੱਲ ਦੇ ਸੰਕੇਤ ਉਨ੍ਹਾਂ ਨੇ ਸ਼ੁਕਰਵਾਰ ਨੂੰ ਇਕ ਟਵੀਟ ਦੇ ਜ਼ਰੀਏ ਦਿੱਤੇ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਕਿੰਨਾ ਸ਼ਾਨਦਾਰ ਦਿਨ ਸੀ, ਫਿਲਹਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕੇਗਾ। ਇਸ ਕੰਮ 'ਚ ਜੁੜੇ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''