ਮੈਚ ''ਚ ਇੰਗ੍ਰਾਮ-ਪਟੇਲ ਨੇ ਮਿਲ ਕੇ ਫੜਿਆ ਅਜਿਹਾ ਕੈਚ, ਜਿਸ ਨੂੰ ਦੇਖ ਗੇਲ ਵੀ ਹੋਏ ਹੈਰਾਨ (ਵੀਡੀਓ)

04/21/2019 12:03:38 PM

ਸਪੋਰਟਸ ਡੈਸਕ— ਕਪਤਾਨ ਸ਼੍ਰੇਅਸ ਅਈਅਰ ਅਤੇ ਸ਼ਿਖਰ ਧਵਨ ਦੀਆਂ ਸ਼ਾਨਦਾਰ ਅਰਧ ਸੈਂਕੜੇ ਦੀਆਂ ਪਾਰੀਆਂ ਦੀ ਬਦੌਲਤ ਦਿੱਲੀ ਨੇ ਸ਼ਨੀਵਾਰ ਨੂੰ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਛੇਵੀਂ ਜਿੱਤ ਦਰਜ ਕੀਤੀ। ਅਜਿਹੇ 'ਚ ਦਿੱਲੀ ਦੇ ਕੋਲਿਨ ਇੰਗ੍ਰਾਮ ਅਤੇ ਅਕਸ਼ਰ ਪਟੇਲ ਨੇ ਮਿਲ ਕੇ ਮੈਚ 'ਚ ਇਕ ਲਾਜਵਾਬ ਕੈਚ ਫੜਿਆ। ਜਿਸ ਨੂੰ ਦੇਖ ਗੇਲ ਖੁਦ ਵੀ ਹੈਰਾਨ ਹੋ ਗਏ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਇੰਝ ਕਿ 13ਵੇਂ ਓਵਰ ਦੀ ਦੂਜੀ ਗੇਂਦ 'ਤੇ ਗੇਲ ਦੀ ਪਾਰੀ ਦਾ ਦਿਲਚਸਪ ਤਰੀਕੇ ਨਾਲ ਅੰਤ ਹੋਇਆ। ਗੇਲ ਨੇ ਨੇਪਾਲੀ ਸਪਿਨਰ ਸੰਦੀਪ ਲਮੀਛਾਨੇ ਦੀ ਗੇਂਦ ਨੂੰ ਬੈਕਫੁੱਟ 'ਤੇ ਜਾਂਦੇ ਹੋਏ ਲੈੱਗ ਸਾਈਡ 'ਤੇ ਪੁਲ ਕੀਤਾ। ਗੇਂਦ ਕਾਫੀ ਸਮੇਂ ਤਕ ਹਵਾ 'ਚ ਸੀ, ਉਸੇ ਵੇਲੇ ਬਾਊਂਡਰੀ ਦੇ ਬੇਹੱਦ ਕਰੀਬ ਖੜ੍ਹੇ ਕੋਲਿਨ ਇੰਗ੍ਰਾਮ ਨੇ ਪਹਿਲਾਂ ਗੇਂਦ ਨੂੰ ਫੜਿਆ ਪਰ ਉਨ੍ਹਾਂ ਦੇ ਕਦਮ ਲੜਖੜਾਉਂਦੇ ਹੋਏ ਬਾਊਂਡਰੀ ਪਾਰ ਜਾਣ ਲੱਗੇ, ਉਦੋਂ ਹੀ ਉਨ੍ਹਾਂ ਨੇ ਬਿਹਤਰੀਨ ਸੰਤੁਲਨ ਬਣਾਉਂਦੇ ਹੋਏ ਬਾਊਂਡਰੀ ਪਾਰ ਜਾਣ ਤੋਂ ਪਹਿਲਾਂ ਗੇਂਦ ਨੂੰ ਉਨ੍ਹਾਂ ਤੋਂ ਕਾਫੀ ਦੂਰ ਖੜ੍ਹੇ ਅਕਸ਼ਰ ਵੱਲ ਸੁੱਟ ਦਿੱਤੀ। ਗੇਂਦ ਸਿੱਧੇ ਅਕਸ਼ਰ ਪਟੇਲ ਦੇ ਹੱਥਾਂ 'ਚ ਗਈ ਅਤੇ ਗੇਲ ਨੂੰ ਪਵੇਲੀਅਨ ਪਰਤਨਾ ਪਿਆ। 

ਵੇਖੋ ਵੀਡੀਓ :-

 

Tarsem Singh

This news is Content Editor Tarsem Singh