ਬੰਗਲਾਦੇਸ਼ ਖਿਲਾਫ ਮੁਕਾਬਲੇ ਵਿਚ ਆਸਟਰੇਲੀਆ ਚਲ ਸਕਦੀ ਹੈ ਇਹ ਚਾਲ, ਕੋਚ ਲੈਂਗਰ ਨੇ ਦਿੱਤੇ ਸੰਕੇਤ

06/20/2019 1:51:14 PM

ਨਾਟਿੰਘਮ : ਆਸਟਰੇਲੀਆ ਦੀ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਈ. ਸੀ. ਸੀ. ਵਰਲਡ ਕੱਪ 2019 ਦੇ ਆਉਣ ਵਾਲੇ ਮੈਚਾਂ ਵਿਚ ਜ਼ਰੂਰਤ ਪੈਣ 'ਤੇ 2 ਸਪਿਨਰ ਵੀ ਉਤਾਰ ਸਕਦੀ ਹੈ। ਆਸਟਰੇਲੀਆ ਨੂੰ ਵੀਰਵਾਰ ਟ੍ਰੈਂਟ ਬ੍ਰਿਜ ਮੈਦਾਨ 'ਤੇ ਬੰਗਲਾਦੇਸ਼ ਦਾ ਸਾਹਮਣਾ ਕਰਨਾ ਹੈ। ਆਸਟਰੇਲੀਆ ਨੇ ਅਜੇ ਤੱਕ 4 ਤੇਜ਼ ਗੇਂਦਬਾਜ਼ਾਂ ਦੇ ਨਾਲ ਮੈਦਾਨ 'ਤੇ ਕਦਮ ਰੱਖਿਆ ਹੈ। ਸਪਿਨਰ ਵਿਚ ਐਡਮ ਜਾਂਪਾ ਉਸਦੇ ਮੁੱਖ ਹੱਥਿਆਰ  ਹਨ ਪਰ ਕੁਝ ਮੈਚਾਂ ਵਿਚ ਆਸਟਰੇਲੀਆ ਨੇ ਜਾਂਪਾ ਨੂੰ ਬਾਹਰ ਰੱਖਿਆ ਅਤੇ ਗਲੈਮ ਮੈਕਸਵੈਲ, ਕਪਤਾਨ ਐਰੋਨ ਫਿੰਚ ਨੇ ਸਪਿਰ ਗੇਂਦਬਾਜ਼ੀ ਕੀਤੀ। ਜਾਂਪਾ ਤੋਂ ਇਲਾਵਾ ਜੇਤੂ ਦੇ ਕੋਲ ਨਾਥਮ ਲਾਇਨ ਵੀ ਹਨ।

ਲੈਂਗਰ ਨੇ ਮੈਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਹ (4 ਗੇਂਦਬਾਜ਼ਾਂ ਦਾ ਸਪੈਲ) ਬਦਲ ਵੀ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਓਲਡ ਟ੍ਰੈਫਰਡ ਮੈਦਾਨ 'ਤੇ ਜੇਕਰ ਵਿਕਟ ਸੁੱਕੀ ਰਹੀ ਤਾਂ ਅਸੀਂ 2 ਸਪਿਨਰਾਂ ਦੇ ਨਾਲ ਵੀ ਜਾ ਸਕਦੇ ਹਾਂ। ਇਸ ਤਰ੍ਹਾਂ ਬਦਲ ਹੋਣਾ ਚੰਗੀ ਗੱਲ ਹੈ। ਅਜੇ ਤੱਕ ਇਸ ਟੂਰਨਾਮੈਂਟ ਵਿਚ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਰਿਹਾ ਹੈ। ਇਹ ਹੁਣ ਤੱਕ ਦਾ ਟ੍ਰੈਂਡ ਹੈ ਅਤੇ ਇਸ ਨੇ ਕੰਮ ਵੀ ਚੰਗਾ ਕੀਤਾ ਹੈ ਪਰ ਜੇਕਰ ਬੀਤੇ ਕੁਝ ਸਾਲਾਂ ਦੇਖਿਏ ਤਾਂ ਸਪਿਨਰਾਂ ਨੇ ਕਾਫੀ ਸਫਲਤਾ ਹਾਸਲ ਕੀਤਾ ਹੈ।''