CWG 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ CM ਮਾਨ ਵੱਲੋਂ 9.30 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ

08/27/2022 1:49:16 PM

ਚੰਡੀਗੜ੍ਹ (ਬਿਊਰੋ)- ਬਰਮਿੰਘਮ ਵਿਖੇ ਹਾਲ ਹੀ ’ਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅੱਜ ਚੰਡੀਗੜ੍ਹ ਵਿਖੇ ਹੋਏ ਇਸ ਸਨਮਾਨ ਸਮਾਰੋਹ ਸਮਾਗਮ ’ਚ ਮੁੱਖ ਮੰਤਰੀ ਨੇ ਤਮਗੇ ਜਿੱਤਣ ਅਤੇ ਹਿੱਸਾ ਲੈਣ ਵਾਲੇ ਸਾਰੇ ਪੰਜਾਬੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ। ਇਸ ਮੌਕੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ’ਚ ਚਾਂਦੀ ਤਮਗਾ ਜੇਤੂ ਖਿਡਾਰੀ ਨੂੰ 50 ਲੱਖ ਰੁਪਏ, ਕਾਂਸੀ ਤਮਗਾ ਜੇਤੂ ਨੂੰ 40 ਲੱਖ ਰੁਪਏ ਅਤੇ ਹਿੱਸਾ ਲੈਣ ਵਾਲੇ ਖਿਡਾਰੀ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਉਡਾਣ ਭਰਦੇ ਹੀ ਜਹਾਜ਼ ਦੇ ਇੰਜਣ 'ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਰੋਣ ਲੱਗੇ ਯਾਤਰੀ (ਵੀਡੀਓ)

ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਵੇਟਲਿਫਟਰ ਵਿਕਾਸ ਠਾਕੁਰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਚਾਂਦੀ ਤਮਗਾ ਜਿੱਤਣ ਵਾਲੀ ਪੁਰਸ਼ਾਂ ਦੀ ਹਾਕੀ ਟੀਮ ਦੇ ਹਰ ਖ਼ਿਡਾਰੀ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ 50 ਲੱਖ ਰੁਪਏ, ਹਰਮਨਪ੍ਰੀਤ ਸਿੰਘ 50 ਨੂੰ ਲੱਖ ਰੁਪਏ, ਮਨਦੀਪ ਸਿੰਘ ਨੂੰ 50 ਲੱਖ ਰੁਪਏ, ਅਕਾਸ਼ਦੀਪ ਸਿੰਘ ਨੂੰ 50 ਲੱਖ ਰੁਪਏ, ਹਾਰਦਿਕ ਸਿੰਘ ਨੂੰ 50 ਲੱਖ ਰੁਪਏ, ਵਰੁਣ ਕੁਮਾਰ ਨੂੰ 50 ਲੱਖ ਰੁਪਏ, ਕ੍ਰਿਸ਼ਣ ਪਾਠਕ ਨੂੰ 50 ਲੱਖ ਰੁਪਏ, ਜਰਮਨਪ੍ਰੀਤ ਸਿੰਘ ਨੂੰ 50 ਲੱਖ ਰੁਪਏ, ਸ਼ਮਸ਼ੇਰ ਸਿੰਘ ਨੂੰ 50 ਲੱਖ ਰੁਪਏ, ਜੁਗਰਾਜ ਸਿੰਘ ਨੂੰ 50 ਲੱਖ ਰੁਪਏ ਅਤੇ ਗੁਰਜੰਤ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਚਾਂਦੀ ਤਮਗਾ ਜੇਤੂ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਸਿੰਘ ਨੂੰ 50 ਲੱਖ ਰੁਪਏ, ਤਾਨੀਆ ਭਾਟੀਆ ਨੂੰ 50 ਲੱਖ ਰੁਪਏ ਅਤੇ ਹਰਲੀਨ ਦਿਓਲ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਾਂਸੀ ਤਮਗਾ ਜੇਤੂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਰੁਪਏ, ਵੇਟਲਿਫਟਰ ਗੁਰਦੀਪ ਸਿੰਘ ਨੂੰ 40 ਲੱਖ, ਵੇਟਲਿਫਟਰ ਲਵਪ੍ਰੀਤ ਸਿੰਘ ਨੂੰ 40 ਲੱਖ ਰੁਪਏ, ਹਾਕੀ ਖਿਡਾਰਨ ਗੁਰਜੀਤ ਕੌਰ ਨੂੰ 40 ਲੱਖ,  ਕਾਂਸੀ ਤਮਗਾ ਜੇਤੂ ਜੂਡੋ ਖਿਡਾਰੀ ਜਸਲੀਨ ਸੈਣੀ ਨੂੰ 5 ਲੱਖ ਰੁਪਏ, ਡਿਸਕਸ ਥਰੋਅ ਖ਼ਿਡਾਰਣ ਨਵਜੀਤ ਕੌਰ ਢਿੱਲੋਂ ਨੂੰ 5 ਲੱਖ ਰੁਪਏ, ਸਾਇਕਲਿਸਟ ਨਮਨ ਕਪਿਲ ਨੂੰ 5 ਲੱਖ ਰੁਪਏ, ਸਾਇਕਲਿਸਟ ਵਿਸ਼ਵਜੀਤ ਸਿੰਘ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਪਾਕਿ ਦੇ ਹਾਲਾਤ ਹੜ੍ਹ ਕਾਰਨ ਹੋਏ ਬਦਤਰ, 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ, ਰਾਸ਼ਟਰੀ ਐਮਰਜੈਂਸੀ ਦਾ ਐਲਾਨ


cherry

Content Editor

Related News