IPL 'ਤੇ ਮੁਸ਼ਕਲਾਂ ਦੇ ਬੱਦਲ, ਕੇਂਦਰ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

03/21/2022 5:35:45 PM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਉਣ ਵਾਲਾ ਸੀਜ਼ਨ ਬਿਨਾਂ ਦਰਸ਼ਕਾਂ ਤੋਂ ਆਯੋਜਿਤ ਕੀਤਾ ਜਾ ਸਕਦਾ ਹੈ। ਇਹ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਫਿਲਹਾਲ ਮੁੰਬਈ ਅਤੇ ਪੁਣੇ ਵਿਚ ਹੋਣ ਵਾਲੇ ਲੀਗ ਪੜਾਅ ਲਈ ਸਟੇਡੀਅਮਾਂ ਵਿਚ 25 ਫ਼ੀਸਦੀ ਦਰਸ਼ਕਾਂ ਦੇ ਦਾਖ਼ਲੇ ਦੀ ਸਮਰੱਥਾ ਦੀ ਮਨਜ਼ੂਰੀ ਦਿੱਤੀ ਗਈ ਹੈ। ਇਕ ਵਾਰ ਫਿਰ ਕੋਵਿਡ -19 ਦੇ ਵਧਦੇ ਮਾਮਲਿਆਂ ਕਾਰਨ ਅਗਲੇ ਸੱਤ ਦਿਨਾਂ ’ਚ ਇਹ ਮਨਜ਼ੂਰੀ ਵਾਪਸ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਆਖ਼ਰ ਕਿਉਂ ਕੇ. ਐੱਲ. ਰਾਹੁਲ ਨੇ ਪੰਜਾਬ ਕਿੰਗਜ਼ ਨੂੰ ਛੱਡਣ ਦਾ ਕੀਤਾ ਸੀ ਫ਼ੈਸਲਾ, ਖ਼ੁਦ ਕੀਤਾ ਖ਼ੁਲਾਸਾ

26 ਮਾਰਚ ਨੂੰ ਆਈ. ਪੀ. ਐੱਲ. ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਰਮਿਆਨ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨੂੰ ਕੋਵਿਡ -19 ਦੇ ਨਵੇਂ ਵੈਰੀਏਂਟ ਮਿਲਣ ਦੀ ਚਿਤਾਵਨੀ ਦਿੱਤੀ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ, ‘ਸਾਨੂੰ ਕੇਂਦਰ ਸਰਕਾਰ ਤੋਂ ਸੁਚੇਤ ਰਹਿਣ ਲਈ ਪੱਤਰ ਮਿਲਿਆ ਹੈ ਕਿਉਂਕਿ ਯੂਰਪੀਅਨ ਦੇਸ਼ਾਂ, ਦੱਖਣੀ ਕੋਰੀਆ ਤੇ ਚੀਨ ’ਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧੇ ਹਨ। ਇਸ ਤਹਿਤ ਸਾਡੇ ਸਿਹਤ ਵਿਭਾਗ ਨੇ ਆਈ. ਪੀ. ਐੱਲ. ਗਵਰਨਿੰਗ ਕੌਂਸਲ ਨੂੰ ਪੱਤਰ ਜਾਰੀ ਕਰ ਕੇ ਚੌਕਸ ਰਹਿਣ ਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ। ਅਸੀਂ ਫਿਲਹਾਲ ਆਈ. ਪੀ. ਐੱਲ. ਮੈਚਾਂ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ : ਟੇਲਰ ਫ੍ਰਿਟਜ਼ ਨੇ ਰੋਕਿਆ ਨਡਾਲ ਦਾ ਜੇਤੂ ਰੱਥ, ਜਿੱਤਿਆ ਇੰਡੀਅਨ ਵੇਲਜ਼ ਦਾ ਖ਼ਿਤਾਬ

PunjabKesari

ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਨੂੰ ਪੂਰੀ ਤਰ੍ਹਾਂ ਬਾਇਓ-ਬਬਲ (ਕੋਰੋਨਾ ਤੋਂ ਬਚਾਉਣ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਵਿਚ ਕਰਵਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਮੁੰਬਈ ਅਤੇ ਪੁਣੇ ’ਚ 70 ਲੀਗ ਮੈਚ ਹੋਣੇ ਹਨ। ਆਈ. ਪੀ. ਐੱਲ. ਗਵਰਨਿੰਗ ਕੌਂਸਲ ਤੇ ਮਹਾਰਾਸ਼ਟਰ ਸਰਕਾਰ ਨੇ ਆਈ. ਪੀ. ਐੱਲ. ਮੈਚਾਂ ਲਈ 25 ਫ਼ੀਸਦੀ ਦਰਸ਼ਕਾਂ ਦੀ ਮਨਜ਼ੂਰੀ ਦੇਣ ਦੀ ਯੋਜਨਾ ਬਣਾਈ ਸੀ। ਕੋਵਿਡ -19 ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਕਾਰਨ ਪਿਛਲੇ ਕੁਝ ਹਫ਼ਤਿਆਂ ਵਿਚ ਟੂਰਨਾਮੈਂਟ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਕੋਵਿਡ -19 ਦੇ ਮਾਮਲਿਆਂ ਵਿਚ ਵਾਧਾ ਉਨ੍ਹਾਂ ਯੋਜਨਾਵਾਂ ਵਿਚ ਇਕ ਵੱਡੀ ਰੁਕਾਵਟ ਬਣ ਸਕਦਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News