ਕਰੀਅਰ ਦੀ ਸਫਲਤਾ ''ਚ ਸੋਚ ''ਚ ਸਪੱਸ਼ਟਤਾ ਅਤੇ ਯੋਗਾ ਦਾ ਵੱਡਾ ਯੋਗਦਾਨ : ਬੋਪੰਨਾ

01/20/2024 3:39:07 PM

ਨਵੀਂ ਦਿੱਲੀ, (ਭਾਸ਼ਾ)- ਆਪਣੇ ਕਰੀਅਰ ਦੀ 500ਵੀਂ ਜਿੱਤ ਦਰਜ ਕਰਨ ਵਾਲੇ ਰੋਹਨ ਬੋਪੰਨਾ ਨੇ ਕਿਹਾ ਹੈ ਕਿ ਆਇੰਗਰ ਯੋਗਾ ਰਾਹੀਂ ਸੋਚ ਵਿਚ ਸਪੱਸ਼ਟਤਾ ਅਤੇ ਸਿਹਤ ਵਿਚ ਸੁਧਾਰ ਹੋਣ ਕਾਰਨ , ਉਹ ਕੈਰੀਅਰ 'ਚ ਇੰਨੀ ਸਫਲਤਾ ਹਾਸਲ ਕਰ ਸਕੇ। ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਏਬਡੇਨ ਨੇ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਜੌਹਨ ਮਿਲਮੈਨ ਅਤੇ ਐਡਵਰਡ ਵਿੰਟਰ ਨੂੰ ਹਰਾਇਆ। ਬੋਪੰਨਾ ਦੇ ਕਰੀਅਰ ਦੀ ਇਹ 501ਵੀਂ ਜਿੱਤ ਸੀ। ਉਹ ਭਾਰਤੀ ਟੈਨਿਸ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਹੈ। ਲਿਏਂਡਰ ਪੇਸ ਅਤੇ ਸਾਨੀਆ ਮਿਰਜ਼ਾ ਨੇ 700 ਤੋਂ ਵੱਧ ਜਿੱਤਾਂ ਦਰਜ ਕੀਤੀਆਂ ਜਦਕਿ ਮਹੇਸ਼ ਭੂਪਤੀ 700 ਜਿੱਤਾਂ ਤੋਂ ਸਿਰਫ਼ ਤਿੰਨ ਜਿੱਤਾਂ ਦੂਰ ਸਨ। 

ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਅਤੇ ਪਾਕਿ ਕ੍ਰਿਕਟਰ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਕੀਤਾ ਵਿਆਹ

ਅਧਿਕਾਰਤ ਪ੍ਰਸਾਰਕ ਚੈਨਲ 'ਤੇ ਸਾਬਕਾ ਖਿਡਾਰੀ ਸੋਮਦੇਵ ਦੇਵਵਰਮਨ ਨਾਲ ਗੱਲ ਕਰਦੇ ਹੋਏ ਬੋਪੰਨਾ ਨੇ ਕਿਹਾ, ''ਇਹ ਬਹੁਤ ਖਾਸ ਅਨੁਭਵ ਹੈ ਕਿ ਮੈਂ 500 ਮੈਚ ਜਿੱਤ ਸਕਿਆ। ਇਸ ਸਫ਼ਰ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਸ਼ਾਮਲ ਹਨ ਅਤੇ ਬਹੁਤ ਸਾਰੇ ਲੋਕ ਮੇਰੇ ਨਾਲ ਰਹੇ ਹਨ।'' ਉਸ ਨੇ ਕਿਹਾ ਕਿ ਗੋਡੇ ਦੀ ਸੱਟ ਕਾਰਨ ਉਸ ਨੂੰ ਆਪਣੀ ਸਰਵਿਸ ਅਤੇ ਵਾਲੀ ਵਿੱਚ ਬਦਲਾਅ ਕਰਨਾ ਪਿਆ ਅਤੇ ਆਪਣੇ ਆਪ ਨੂੰ ਬੇਸਲਾਈਨ ਤੱਕ ਸੀਮਤ ਕਰ ਲਿਆ। 

ਇਹ ਵੀ ਪੜ੍ਹੋ : ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ

ਉਸ ਨੇ ਕਿਹਾ, ''ਮੇਰੇ ਸਟਾਈਲ 'ਚ ਸਰਵਿਸ ਅਤੇ ਵਾਲੀਅ ਕਰਨ ਦੇ ਯੋਗ ਨਾ ਹੋਣਾ ਬਹੁਤ ਮੁਸ਼ਕਲ ਸੀ। ਗੋਡਿਆਂ ਦੇ ਦਰਦ ਕਾਰਨ ਮੈਨੂੰ ਇਸ ਨੂੰ ਬਦਲਣਾ ਪਿਆ।'' ਉਸ ਨੇ ਕਿਹਾ, ''ਕੋਰੋਨਾ ਮਹਾਮਾਰੀ ਦੌਰਾਨ ਮੈਂ ਆਇੰਗਰ ਯੋਗਾ ਸ਼ੁਰੂ ਕੀਤਾ, ਜਿਸ ਨਾਲ ਮੇਰੀ ਸਿਹਤ 'ਚ ਕਾਫੀ ਸੁਧਾਰ ਹੋਇਆ। ਮੈਂ ਹਫ਼ਤੇ ਵਿੱਚ ਚਾਰ ਵਾਰ 90 ਮਿੰਟ ਦੇ ਸੈਸ਼ਨ ਕਰ ਸਕਦਾ ਹਾਂ। ਇਸ ਨੇ ਮੈਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾਇਆ।'' 43 ਸਾਲਾ ਬੋਪੰਨਾ ਏਬਡੇਨ ਦੇ ਨਾਲ ਇੰਡੀਅਨ ਮਾਸਟਰਜ਼ ਜਿੱਤਣ 'ਤੇ ਏਟੀਪੀ ਮਾਸਟਰਜ਼ ਸੀਰੀਜ਼ ਡਬਲਜ਼ ਦਾ ਖਿਤਾਬ ਜਿੱਤਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh