ਭਾਰਤ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਲਾਸੇਨ ਅਫਰੀਕਾ ਟੈਸਟ ਟੀਮ ''ਚ ਸ਼ਾਮਲ

02/24/2018 6:54:51 PM

ਨਵੀਂ ਦਿੱਲੀ— ਆਸ਼ਟਰੇਲੀਆ ਖਿਲਾਫ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਦੱਖਣੀ ਅਫਰੀਕਾ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਖਿਲਾਫ ਵਨ ਡੇ ਅਤੇ ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੇਨਰਿਕ ਕਲਾਸੇਨ ਅਤੇ 20 ਸਾਲ ਦੇ ਤੇਜ਼ ਗੇਂਦਬਾਜ਼ ਵਿਲੇਮ ਮਲਡਰ ਦੇ ਰੂਪ 'ਚ ਨਵੇਂ ਚਿਹਰੇ ਨੂੰ ਟੈਸਟ ਟੀਮ 'ਚ ਮੌਕਾ ਦਿੱਤਾ ਗਿਆ ਹੈ।
ਭਾਰਤ ਖਿਲਾਫ ਟੈਸਟ ਸੀਰੀਜ਼ 'ਚ ਟੀਮ ਦਾ ਹਿੱਸਾ ਰਹੇ ਆਲਰਾਊਂਡਰ ਕ੍ਰਿਸ ਮਾਰਿਸ ਅਤੇ ਐਡਿਲੇ ਫੁਲਕਵਾਹੋ ਨੂੰ ਬਾਹਰ ਦਾ ਰਸਤਾ ਦਿੱਤਾ ਦਿੱਤਾ ਗਿਆ ਹੈ। ਉੱਥੇ ਹੀ ਸੱਟ ਤੋਂ ਉਭਰ ਰਹੇ ਤੇਜ਼ ਗੇਂਦਬਾਦ ਡੇਲ ਸਟੇਨ ਸਿਲੈਕਸ਼ਨ ਲਈ ਉਪਲੱਬਧ ਨਹੀਂ ਸਨ । ਸੱਟ ਦੇ ਕਾਰਨ ਬਾਹਰ ਚਲ ਰਹੇ ਕਪਤਾਨ ਫਾਫ ਡੁ ਪਲੇਸਿਸ, ਏ ਬੀ. ਡੀਵਿਲੀਅਰਸ, ਕਵਿੰਟਨ ਡੀ ਕਾਕ ਅਤੇ ਤੇਮਬਾ ਬਾਵੁਮਾ ਦੀ ਵੀ ਟੀਮ 'ਚ ਵਾਪਸੀ ਹੋ ਗਈ ਹੈ। ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਵਿਚਾਲੇ ਪਹਿਲਾਂ ਟੈਸਟ ਮੈਚ 1 ਮਾਰਚ ਤੋਂ ਡਰਬਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਪੋਰਟ ਐਲੀਜਾਬੇਥ, ਤੀਜਾ ਕੇਪਟਾਊਨ ਅਤੇ ਚੌਥਾ ਅਤੇ ਆਖਰੀ ਟੈਸਟ ਮੈਤ ਜੌਹਾਨਸਬਰਗ 'ਚ ਖੇਡਿਆ ਜਾਵੇਗਾ।
ਇਸ ਤਰ੍ਹਾਂ ਹੋਵੇਗੀ ਟੀਮ—
ਫਾਫ ਡੁ ਪਲੇਸਿਸ (ਕਪਤਾਨ), ਹਾਸ਼ਿਮ ਅਮਲਾ, ਟੇਮਬੇ ਬਿਯੂਵ, ਕਵਿੰਟਨ ਡੀ ਕਾਕ, ਥਯੁਨਿਸ ਡੀ ਬਰੁਇਨ, ਏ ਬੀ ਡੀਵਿਲੀਅਰਸ, ਡੀਨ ਐਲਗਰ, ਹੇਨਰਿਚ ਕਲਾਸੇਨ, ਕੇਸ਼ਵ ਮਹਾਰਾਜ, ਐਡੇਨ ਮਾਰਕਮ, ਮਾਰਨ ਮਾਰਕੇਲ, ਵਿਲੇਮ ਮੁਲਡਰ, ਲੁੰਗਿਸਾਨੀ ਐਨਜੀਡੀ, ਵਰਨਾਨ ਫਿਲੇਂਡਰ, ਕਾਗੀਸੋ ਰਬਾਦਾ।