ਕ੍ਰਿਸ ਗੇਲ ਨੇ ਕੀਤਾ Tik Tok 'ਤੇ ਡੈਬਿਊ, ਆਉਂਦੇ ਹੀ ਮਚਾ ਦਿੱਤੀ ਧੂਮ

01/04/2020 4:14:01 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਧਾਕੜ ਕ੍ਰਿਕਟਰ ਕ੍ਰਿਸ ਗੇਲ ਉਨ੍ਹਾਂ ਖੇਡ ਹਸਤੀਆਂ 'ਚ ਸ਼ਾਮਲ ਹੋ ਗਏ ਹਨ ਜੋ ਹਾਲ ਹੀ 'ਚ ਵੀਡੀਓ ਸ਼ੇਅਰਰਿੰਗ ਟਿੱਕਟਾਕ ਨਾਲ ਜੁੜੇ ਹਨ। ਹਾਲਾਂਕਿ ਇਹ ਯਕੀਨੀ ਨਹੀਂ ਹੈ ਕਿ ਗੇਲ ਟਿੱਕਟਾਕ 'ਤੇ ਕੀ ਕਰਨਗੇ, ਪਰ ਉਨ੍ਹਾਂ ਨੇ ਜੋ ਪਹਿਲਾ ਵੀਡੀਓ ਪੋਸਟ ਕੀਤਾ ਹੈ ਕਿ ਉਹ ਟਿੱਕਟਾਕ ਸਟਾਰ ਦੇ ਰੂਪ 'ਚ 'ਚ ਕਾਫੀ ਮਸਤੀ ਕਰਨ ਵਾਲੇ ਹਨ। ਗੇਲ ਵੱਲੋਂ ਪੋਸਟ ਕੀਤੇ ਗਏ ਪਹਿਲੇ ਵੀਡੀਓ 'ਚ ਉਹ ਸਭ ਤੋਂ ਆਖ਼ਰ 'ਚ ਆਉਂਦੇ ਹਨ। ਉਨ੍ਹਾਂ ਤੋਂ ਪਹਿਲਾਂ ਕੁਝ ਯੁਵਾ ਟਿੱਕਟਾਕ ਯੂਜ਼ਰਸ ਆਉਂਦੇ ਹਨ ਅਤੇ ਅੰਤ 'ਚ ਕ੍ਰਿਸ ਗੇਲ ਵੀ ਵੀਡੀਓ 'ਚ ਨਜ਼ਰ ਆਉਂਦੇ ਹਨ।

ਗੇਲ ਨੇ ਗ੍ਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ, ਜਿਸ 'ਤੇ ਐਟੀਟਿਊਡ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਗੇਲ ਨੇ ਅਜੇ ਤਕ 15 ਤੋਂ ਵੀ ਜ਼ਿਆਦਾ ਵੀਡੀਓ ਸ਼ੇਅਰ ਕੀਤੇ ਹਨ। ਟਿੱਕਟਾਕ 'ਤੇ ਆਉਣ ਦੇ ਕੁਝ ਹੀ ਦੇਰ ਦੇ ਅੰਦਰ ਗੇਲ ਦੇ 580.4 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਅਰਸ ਬਣ ਚੁਕੇ ਹਨ ਅਤੇ ਉਨ੍ਹਾਂ ਨੂੰ ਅਜੇ ਤਕ ਸਾਢੇ ਤਿੰਨ ਮਿਲੀਅਨ ਲਾਈਕਸ ਵੀ ਮਿਲੇ ਹਨ।

ਖੱਬੇ ਹੱਥ ਦੇ ਇਸ ਬੱਲੇਬਾਜ਼ ਦੇ ਕੌਮਾਂਤਰੀ ਪ੍ਰਦਰਸ਼ਨ 'ਤੇ ਜੇਕਰ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 103 ਟੈਸਟ ਮੈਚਾਂ ਦੀ 182 ਪਾਰੀਆਂ 'ਚ 11 ਵਾਰ ਅਜੇਤੂ ਰਹਿੰਦੇ ਹੋਏ 7215 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗੇਲ ਨੇ 15 ਸੈਂਕੜੇ, 2 ਦੋਹਰੇ ਸੈਂਕੜੇ ਅਤੇ 37 ਅਰਧ ਸੈਂਕੜੇ ਜੜੇ। ਗੇਲ ਦਾ ਟੈਸਟ 'ਚ ਸਭ ਤੋਂ ਜ਼ਿਆਦਾ ਸਕੋਰ 333 ਦੌੜਾਂ ਰਿਹਾ ਹੈ।

 

 

300 ਵਨ-ਡੇ ਮੁਕਾਬਲਿਆਂ 'ਚ ਗੇਲ ਨੇ 87.2 ਦੇ ਸਟ੍ਰਾਈਕ ਰੇਟ ਨਾਲ 10480 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗੇਲ 25 ਸੈਂਕੜੇ ਅਤੇ 54 ਅਰਧ ਸੈਂਕੜੇ ਅਤੇ 1 ਦੋਹਰਾ ਸੈਂਕੜਾ ਲਗਾ ਚੁੱਕੇ ਹਨ। ਗੇਲ ਟੀ-20 ਦੇ ਸ਼ਾਨਦਾਰ ਬੱਲੇਬਾਜ਼ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਇਸ ਫਾਰਮੈਟ 'ਚ 2 ਸੈਂਕੜੇ ਲਗਾ ਕੇ ਸਾਬਤ ਵੀ ਕੀਤਾ ਹੈ। ਗੇਲ ਨੇ 58 ਟੀ-20 'ਚ 2 ਸੈਂਕੜੇਂ ਅਤੇ 13 ਅਰਧ ਸੈਂਕੜਿਆਂ ਦੀ ਮਦਦ ਨਾਲ 1627 ਦੌੜਾਂ ਬਣਾਈਆਂ ਹਨ।

 

 

 

Tarsem Singh

This news is Content Editor Tarsem Singh