ਕ੍ਰਿਸ ਗੇਲ ਖੇਡਣਗੇ ਆਪਣਾ ਆਖਰੀ ਵਰਲਡ ਕੱਪ ਮੈਚ, ਤੋੜ ਸਕਦੇ ਹਨ ਲਾਰਾ ਦਾ ਇਹ ਰਿਕਾਰਡ

07/04/2019 1:56:51 PM

ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ 'ਚ ਅੱਜ ਵੈਸਟਇੰਡੀਜ਼ ਤੇ ਅਫਗਾਨਿਸਤਾਨ ਆਪਣਾ ਆਖਰੀ ਮੈਚ ਖੇਡਣ ਜਾ ਰਹੀਆਂ ਹਨ। ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਅੱਜ ਇਕ ਵੱਡੇ ਰਿਕਾਰਡ ਦੇ ਕਰੀਬ ਹਨ। ਗੇਲ ਵਨ-ਡੇ 'ਚ ਵੈਸਟਇੰਡੀਜ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਲਿਸਟ 'ਚ ਦਿੱਗਜ ਬ੍ਰਾਇਨ ਲਾਰਾ ਤੋਂ ਸਿਰਫ਼ 18 ਦੌੜਾਂ ਪਿੱਛੇ ਹਨ। ਵਰਲਡ ਕੱਪ 2019 ਦੇ ਆਪਣੇ ਆਖਰੀ ਮੁਕਾਬਲੇ 'ਚ ਅਫਗਾਨਿਸਤਾਨ ਖਿਲਾਫ ਗੇਲ ਦੇ ਕੋਲ ਬਰਾਇਨ ਲਾਰਾ ਨੂੰ ਪਿੱਛੇ ਛੱਡ ਨਵਾਂ ਕੀਰਤੀਮਾਨ ਸਥਾਪਤ ਕਰਨ ਦਾ ਇਕ ਸੁਨਿਹਰਾ ਮੌਕਾ ਹੈ।

ਦੋਨਾਂ ਟੀਮਾਂ ਆਪਣੇ ਸਨਮਾਨ ਲਈ ਇਹ ਮੁਕਾਬਲਾ ਖੇਡਣਗੀਆਂ। ਕਿਉਂਕਿ ਵਿੰਡੀਜ਼ ਤੇ ਅਫਗਾਨਿਸਤਾਨ ਦੋਨੋਂ ਟੂਰਨਾਮੈਂਟ ਦੇ ਸੈਮੀਫਾਈਨਲ ਦੀ ਦੌੜਂ 'ਚੋਂ ਬਾਹਰ ਹੋ ਗਈਆਂ ਹਨ। ਅਫਗਾਨਿਸਤਾਨ ਪੁਵਾਇੰਟ ਟੇਬਲ 'ਚ ਸਭ ਤੋਂ ਹੇਠਾਂ ਹੈ, ਅਫਗਾਨੀ ਟੀਮ ਆਪਣੇ ਸਾਰੇ ਅੱਠ ਮੁਕਾਬਲੇ ਹਾਰ ਗਈ ਹੈ, ਜਦ ਕਿ ਵਿੰਡੀਜ਼ ਅੱਠ 'ਚੋਂ ਇਕ ਜਿਤ ਦੇ ਨਾਲ ਸੱਤਵੇਂ ਸਥਾਨ 'ਤੇ ਹੈ।
ਗੇਲ ਨੂੰ ਵਨ ਡੇ 'ਚ ਵਿੰਡੀਜ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨ ਲਈ ਸਿਰਫ 18 ਦੌੜਾਂ ਚਾਹੀਦੀਆਂ ਹਨ। ਲਾਰਾ ਨੇ 299 ਵਨਡੇ ਮੈਚ ਖੇਡ ਕੇ 10405 ਦੌੜਾਂ ਬਣਾਈਆਂ ਹਨ।  ਜਦ ਕਿ ਗੇਲ 297 ਵਨ ਡੇ ਮੈਚਾਂ 'ਚ 10386 ਦੌੜਾਂ ਬਣਾ ਚੁੱਕੇ ਹਨ। ਗੇਲ ਜੇਕਰ ਅਫਗਾਨਿਸਤਾਨ ਦੇ ਖਿਲਾਫ 18 ਦੌੜਾਂ ਬਣਾ ਲੈਂਦੇ ਹਨ, ਤਾਂ ਉਹ ਵੈਸਟਇੰਡੀਜ਼ ਲਈ ਵਨ-ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ। 

ਇਸ ਤੋਂ ਇਲਾਵਾ, ਜੇਕਰ ਗੇਲ ਅਫਗਾਨਿਸਤਾਨ ਦੇ ਖਿਲਾਫ 47 ਦੌੜਾਂ ਦਾ ਸਕੋਰ ਕਰਦੇ ਹਨ, ਤਾਂ ਉਹ ਲਾਰਾ (1225) ਤੋਂ ਅੱਗੇ ਨਿਕਲ ਜਾਣਗੇ ਤੇ ਵਰਲਡ ਕੱਪ 'ਚ ਵੈਸਟਇੰਡੀਜ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ। ਗੇਲ ਦੇ ਕੋਲ ਇਸ ਮੈਚ 'ਚ ਇਕ ਹੋਰ ਮੌਕਾ ਹੋਵੇਗਾ ਕਿ ਉਹ ਸੈਂਕੜੇ ਲਗਾ ਕੇ ਵਿੰਡੀਜ਼ ਤੋਂ ਵਰਲਡ ਕੱਪ 'ਚੋਂ ਤਿੰਨ ਸੈਕੜੇ ਲਗਾਉਣ ਵਾਲੇ ਸਰ ਵਿਵ ਰਿਚਰਡਸ ਦੀ ਬਰਾਬਰੀ ਕਰ ਸਕਦੇ ਹਨ। ਗੇਲ ਨੇ ਵਰਲਡ ਕੱਪ 'ਚ ਹੁਣ ਤੱਕ ਦੋ ਸੈਂਕੜੇ ਲਗਾਏ ਹਨ।