ਵਿਸ਼ਵ ਕੱਪ 2019 ਲਈ ਕ੍ਰਿਸ ਗੇਲ ਨੂੰ ਵਿੰਡੀਜ਼ ਬੋਰਡ ਨੇ ਦਿੱਤੀ ਇਹ ਵੱਡੀ ਜ਼ਿੰਮੇਵਾਰੀ

05/07/2019 2:00:26 PM

ਨਵੀਂ ਦਿੱਲੀ : ਵੈਸਟ ਇੰਡੀਜ਼ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੂੰ ਇਸੇ ਮਹੀਨੇ ਦੇ ਆਖਰ ਵਿਚ ਇੰਗਲੈਂਡ ਅਤੇ ਵੇਲਸ ਵਿਚ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਵਿੰਡੀਜ਼ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਵਿੰਡੀਜ਼ ਕ੍ਰਿਕਟ ਬੋਰਡ ਵਿਚ ਨਵੇਂ ਮੈਨੇਜਮੈਂਟ ਦੇ ਆਉਣ ਨਾਲ ਇਕ ਹੋਰ ਵੱਡਾ ਬਦਲਾਅ ਦੇਖਿਆ ਗਿਆ। ਦੱਸ ਦਈਅ ਕਿ ਗੇਲ ਆਖਰੀ ਵਾਰ ਸਾਲ 2010 ਵਿਚ ਜੂਨ ਦੇ ਮਹੀਨੇ ਵਿੰਡੀਜ਼ ਟੀਮ ਦੀ ਕਪਤਾਨੀ ਕਰਦੇ ਦਿਸੇ ਸੀ। ਇੰਗੈਲਂਡ ਦੀ ਮੇਜ਼ਬਾਨੀ ਵਿਚ 20 ਸਾਲਾਂ ਤੋਂ ਬਾਅਦ ਖੇਡਿਆ ਜਾ ਰਿਹਾ ਇਹ ਕ੍ਰਿਕਟ ਵਿਸ਼ਵ ਕੱਪ ਗੇਲ ਦਾ ਆਖਰੀ ਮੇਗਾ ਵਿਸ਼ਵ ਕੱਪ ਮੰਨਿਆ ਜਾ ਰਿਹਾ ਹੈ।

ਟੀਮ ਦਾ ਉਪ ਕਪਤਾਨ ਬਣਾਏ ਜਾਣ ਤੋਂ ਬਾਅਦ ਗੇਲ ਨੇ ਕਿਹਾ, ''ਵਿੰਡੀਜ਼ ਟੀਮ ਦਾ ਕਿਸੇ ਵੀ ਸਵਰੂਪ ਵਿਚ ਅਗਵਾਈ ਕਰਨਾ ਮੇਰੇ ਲਈ ਮਾਣ ਦਾ ਪਲ ਹੁੰਦਾ ਹੈ ਅਤੇ ਇਹ ਵਿਸ਼ਵ ਕੱਪ ਮੇਰੇ ਲਈ ਬੇਹੱਦ ਖਾਸ ਹੈ। ਬਤੌਰ ਸੀਨੀਅਰ ਖਿਡਾਰੀ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਕਪਤਾਨ ਅਤੇ ਟੀਮ ਦੇ ਬਾਕੀ ਖਿਡਾਰੀਆਂ ਦਾ ਸਮਰਥਨ ਕਰਾਂ। ਇਹ ਬਹੁਤ ਵੱਡਾ ਵਿਸ਼ਵ ਕੱਪ ਹੈ। ਇਸ ਲਈ ਸਾਡੇ ਤੋਂ ਉਮੀਦਾਂ ਵੀ ਬਹੁਤ ਜ਼ਿਆਦਾ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਵੈਸਟ ਇੰਡੀਜ਼ ਲਈ ਬਹੁਤ ਚੰਗਾ ਕਰ ਕੇ ਪਰਤਾਂਗੇ।'' ਕ੍ਰਿਸ ਗੇਲ ਆਈ. ਪੀ. ਐੱਲ. ਦੀ ਵਜ੍ਹਾ ਨਾਲ ਆਇਰਲੈਂਡ ਵਿਚ ਖੇਡੀ ਜਾ ਰਹੀ ਵੈਸਟ ਇੰਡੀਜ਼ ਔਕ ਆਇਰਲੈਂਡ ਵਿਚਾਲੇ ਟ੍ਰਾਈ ਸੀਰੀਜ਼ ਦਾ ਹਿੱਸਾ ਨਹੀਂ ਹੈ।

ਕਿੰਗਜ਼ ਇਲੈਵਨ ਪੰਜਾਬ ਦੇ ਪਲੇਆਫ ਤੋਂ ਬਾਅਰ ਹੋਂਮ ਤੋਂ ਬਾਅਦ ਹੁਣ ਗੇਲ ਦਾ ਧਿਆਨ ਪੂਰਾ ਕੈਰੇਬੀਆਈ ਟੀਮ ਵਿਚ ਲਗਾਉਣਾ ਚਾਹੁਣਗੇ। ਗੇਲ ਨੇ ਕੁਲ 289 ਵਨ ਡੇ ਮੈਚਾਂ ਵਿਚ 10151 ਦੌੜਾਂ ਬਣਾਈਆਂ ਜਿਸ ਵਿਚ ਉਸ ਦੇ ਨਾਂ 25 ਸੈਂਕੜੇ ਅਤੇ 51 ਅਰਧ ਸੈਂਕੜੇ ਸ਼ਾਮਲ ਹਨ।