IPL ਦੇ ਕੁਝ ਅਜਿਹੇ ਰਿਕਾਰਡ ਜੋ ਦਰਜ ਹਨ ਸਿਰਫ ਕ੍ਰਿਸ ਗੇਲ ਦੇ ਨਾਂ

03/21/2019 11:49:21 AM

ਨਵੀਂ ਦਿੱਲੀ— ਆਈ.ਪੀ.ਐੱਲ. 2019 ਦਾ ਆਗਾਜ਼ 23 ਮਾਰਚ ਤੋਂ ਹੋਣਾ ਹੈ। ਵਰਤਮਾਨ ਸੀਜ਼ਨ 'ਚ ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣਗੇ। ਕ੍ਰਿਸ ਗੇਲ ਅਜਿਹਾ ਖਿਡਾਰੀ ਹੈ ਜਿਸ ਨੇ ਆਈ.ਪੀ.ਐਲ. ਨੇ ਆਪਣੇ ਸ਼ਾਨਦਾਰ ਖੇਡ ਨਾਲ ਇਸ ਮਹਾਟੂਰਨਾਮੈਂਟ 'ਚ ਆਪਣਾ ਖਾਸ ਸਥਾਨ ਹਾਸਲ ਕੀਤਾ ਹੈ। ਕ੍ਰਿਸ ਗੇਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਆਈ.ਪੀ.ਐੱਲ. 'ਚ ਕਈ ਰਿਕਾਰਡ ਬਣਾਏ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕ੍ਰਿਸ ਗੇਲ ਵੱਲੋਂ ਆਈ.ਪੀ.ਐੱਲ. 'ਚ ਬਣਾਏ ਗਏ ਕੁਝ ਸਾਨਦਾਰ ਰਿਕਾਰਡ ਬਾਰੇ।

ਆਈ.ਪੀ.ਐੱਲ. 2013 'ਚ ਕ੍ਰਿਸ ਗੇਲ ਨੇ ਬੈਂਗਲੁਰੂ 'ਚ 23 ਅਪ੍ਰੈਲ ਨੂੰ ਰਾਇਲ ਚੈਲੰਜਰ ਬੈਂਗਲੁਰੂ ਅਤੇ ਪੁਣੇ ਵਾਰੀਅਰਸ ਵਿਚਾਲੇ ਮੈਚ ਖੇਡਿਆ। ਆਰ.ਸੀ.ਬੀ. ਵੱਲੋਂ ਮੈਚ ਦੀ ਸ਼ੁਰੂਆਤ ਕਰਨ ਮੈਦਾਨ 'ਤੇ ਸਾਡੀ ਕਹਾਣੀ ਦੇ ਹੀਰੋ ਕ੍ਰਿਸ ਗੇਲ ਆਏ ਅਤੇ ਉਨ੍ਹਾਂ ਨੇ ਮੈਚ ਦੇ ਦੱਸ ਦਿੱਤਾ ਕਿ ਉਹ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਨਗੇ ਜਦੋਂ ਉਨ੍ਹਾਂ ਨੇ ਦੂਜੇ ਹੀ ਓਵਰ 'ਚ ਪੁਣੇ ਵਾਰੀਅਸ ਦੇ ਮਨੀਸ਼ ਪਾਂਡੇ ਦੀਆਂ ਗੇਂਦਾਂ 'ਤੇ ਚਾਰ ਚੌਕੇ ਜੜ ਦਿੱਤੇ। ਇਸ ਤੋਂ ਬਾਅਦ ਕ੍ਰਿਸ ਗੇਲ ਦਾ ਅਗਲਾ ਸ਼ਿਕਾਰ ਬਣੇ ਮਿਸ਼ੇਲ ਮਾਰਸ਼ ਜਿਨ੍ਹਾਂ ਦੇ ਖਿਲਾਫ ਉਨ੍ਹਾਂ ਨੇ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਕੁਲ 28 ਦੌੜਾਂ ਬਣਾਈਆਂ। ਆਰ.ਸੀ.ਬੀ. ਵੱਲੋਂ ਖੇਡਦੇ ਹੋਏ ਕ੍ਰਿਸ ਗੇਲ 175 ਦੌੜਾਂ ਦੀ ਸਲਾਮੀ ਬੱਲੇਬਾਜ਼ੀ ਕੀਤੀ। ਆਰ.ਸੀ.ਬੀ. ਨੇ 263 ਦੌੜਾਂ ਬਣਾਈਆਂ। ਜਿਸ 'ਚ ਕ੍ਰਿਸ ਗੇਲ 13 ਚੌਕੇ ਅਤੇ 17 ਛੱਕਿਆਂ ਦੀ ਮਦਦ ਨਾਲ ਅਜੇਤੂ 175 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕ੍ਰਿਸ ਗੇਲ ਆਪਣੇ ਆਈ.ਪੀ.ਐੱਲ. ਦੇ ਕਰੀਅਰ 'ਚ 292 ਛੱਕੇ ਲਗਾ ਚੁੱਕੇ ਹਨ। ਕ੍ਰਿਸ ਗੇਲ ਨੇ 30 ਗੇਂਦਾਂ 'ਚ ਸੈਂਚੁਰੀ ਵੀ ਲਗਾਈ ਹੈ। ਇਸ ਤੋਂ ਇਲਾਵਾ ਕ੍ਰਿਸ ਗੇਲ ਨੇ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ 05 ਸੈਂਕੜੇ ਵੀ ਜੜੇ ਹਨ।

Tarsem Singh

This news is Content Editor Tarsem Singh