ਕ੍ਰਿਸ ਗੇਲ ਨੇ ਇਸ ਕ੍ਰਿਕਟਰ ਨੂੰ ਦਿੱਤਾ ਆਪਣੀ ਕਾਮਯਾਬੀ ਦਾ ਸਿਹਰਾ

03/18/2018 12:20:42 PM

ਨਵੀਂ ਦਿੱਲੀ, (ਬਿਊਰੋ)— ਕ੍ਰਿਕਟ ਦੀ ਦੁਨੀਆ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਨੇ ਆਪਣੇ ਕ੍ਰਿਕਟ ਕਰੀਅਰ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਅਤੇ ਉਨ੍ਹਾਂ ਹੁਣ ਖੁਲ੍ਹਾਸਾ ਕੀਤਾ ਹੈ ਕਿ ਕਿਸ ਕ੍ਰਿਕਟਰ ਨੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ। ਵੈਸਟਇੰਡੀਜ਼ ਦੇ ਬੱਲੇਬਾਜ਼ ਗੇਲ ਸਾਬਕਾ ਜਮੈਕਨ ਸਲਾਮੀ ਬੱਲੇਬਾਜ਼ ਡੇਲਰਾਏ ਮਾਰਗਨ ਨੂੰ ਆਪਣਾ ਆਦਰਸ਼ ਮੰਨਦੇ ਹਨ। ਗੇਲ ਨੇ ਕਿਹਾ ਡੇਲਰਾਏ ਮਾਰਗਨ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਲੰਬੇ-ਲੰਬੇ ਛੱਕੇ ਜੜਨਾ ਸਿਖਾਇਆ।
 

ਕ੍ਰਿਸ ਗੇਲ (ਖੱਬੇ ਪਾਸੇ) ਅਤੇ ਡੇਲਰਾਏ ਮਾਰਗਨ (ਸੱਜੇ ਪਾਸੇ)
 

ਗੇਲ ਨੇ ਦੱਸਿਆ ਕਿ ਉਹ ਬਚਪਨ ਦੇ ਦਿਨਾਂ 'ਚ ਕ੍ਰਿਕਟ ਕਲੱਬ ਦੇ ਕੋਲ ਰਹਿੰਦੇ ਸਨ ਅਤੇ ਉਨ੍ਹਾਂ ਦਾ ਭਰਾ ਜਮੈਕਾ ਦੇ ਲਈ ਯੂਥ ਕ੍ਰਿਕਟ ਖੇਡਦੇ ਸਨ। ਗੇਲ ਨੇ ਕਿਹਾ, ''ਬਚਪਨ 'ਚ ਯੂਥ ਕ੍ਰਿਕਟ ਦੇ ਦੌਰਾਨ ਮੈਂ ਖੇਡਣ ਜਾਇਆ ਕਰਦਾ ਸੀ। ਨਾਲ ਹੀ ਮੈਂ ਆਪਣੇ ਭਰਾ ਦੇ ਖੇਡ ਨੂੰ ਵੀ ਦੇਖਦਾ ਸੀ। ਉੱਥੇ ਦੋ ਸਲਾਮੀ ਬੱਲੇਬਾਜ਼ ਸਨ। ਉਨ੍ਹਾਂ 'ਚੋਂ ਇਕ ਡੇਲਰਾਏ ਮਾਰਗਨ ਸਨ, ਜਿਨ੍ਹਾਂ ਨੇ ਫਰਸਟ ਕਲਾਸ ਕ੍ਰਿਕਟ ਤਾਂ ਖੇਡੇ ਪਰ ਕਦੀ ਵੀ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਸਕੇ ਸਨ। ਮੈਂ ਉਨ੍ਹਾਂ ਦੀ ਖੇਡ ਨੂੰ ਦੇਖਿਆ ਕਰਦਾ ਸੀ। ਉਨ੍ਹਾਂ ਨੇ ਮੈਨੂੰ ਸ਼ੁਰੂਆਤ ਦਿਵਾਈ ਅਤੇ ਅੱਜ ਮੈਂ ਜੋ ਕੁਝ ਵੀ ਹਾਂ ਉਨ੍ਹਾਂ ਦੀ ਬਦੌਲਤ ਹਾਂ।''