IPL: ਪਾਪਾ ਕ੍ਰਿਸ ਗੇਲ ਨੂੰ ਚੌਕੇ ਲਗਾਉਂਦੇ ਦੇਖ ਤਾੜੀਆਂ ਵਜਾਉਣ ਲੱਗੀ ਬੇਟੀ ਕ੍ਰਿਸਲੀਨਾ

05/07/2018 1:56:10 PM

ਸੋਪਰਟਸ ਡੈਸਕ—ਆਈ.ਪੀ.ਐੱਲ.2018 ਦੇ 38ਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਈਲਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮੈਚ 'ਚ ਪੰਜਾਬ ਦੀ ਟੀਮ ਨੂੰ ਜਿੱਤੇ ਦੇ ਲਈ 153 ਦੋੜਾਂ ਦਾ ਟੀਚਾ ਮਿਲਿਆ ਸੀ, ਜਵਾਬ 'ਚ ਉਸਨੇ 155 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ 'ਚ ਪੰਜਾਬ ਦੇ ਵਿਸਫੋਟਕ ਬੱਲੇਬਾਜ਼ 'ਕ੍ਰਿਸ ਗੇਲ' ਜ਼ਿਆਦਾ ਨਹੀਂ ਚੱਲੇ ਅਤੇ ਸਿਰਫ 8 ਦੌੜਾਂ ਬਣਾ ਕੇ ਆਊਟ ਹੋ ਗਏੇ। ਇਹ ਦੌੜਾਂ ਉਨ੍ਹਾਂ ਨੇ ਦੋ ਚੌਕਿਆਂ ਦੀ ਮਦਦ ਨਾਲ ਬਣਾਈਆਂ। ਇਸ ਮੈਚ ਦਾ ਸਭ ਤੋਂ ਸਵੀਟ ਮੂਮੈਂਟ ਉਸ ਸਮੇਂ ਦਿੱਖਿਆ, ਜਦੋਂ ਗੇਲ ਦੇ ਚੌਕਾ ਲਗਾਉਂਦੇ ਹੀ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਕ੍ਰਿਸਲੀਨਾ ਤਾੜੀ ਵਜਾਉਂਦੀ ਦਿਖਾਈ ਦਿੱਤੀ।

-ਇਸ ਮੈਚ ਨੂੰ ਦੇਖਣ ਦੇ ਲਈ ਕ੍ਰਿਸ ਗੇਲ ਦੀ ਪਤਨੀ ਤਨਾਸ਼ਾ ਬੈਰਿਜ ਦੇ ਨਾਲ ਉਨ੍ਹਾਂ ਦੀ ਬੇਟੀ ਕ੍ਰਿਸਲੀਨਾ ਅਤੇ ਸੱਸ ਵੀ ਸਟੇਡੀਅਮ ਪਹੁੰਚੀ ਸੀ।


- ਮੈਚ 'ਚ ਕ੍ਰਿਸ ਗੇਲ ਨੇ ਦੋ ਚੌਕੇ ਲਗਾਏ, ਦੋਨੋਂ ਜੋਫਰਾ ਆਰਚਰ ਦੀ ਗੇਂਦ 'ਤੇ ਲਗਾਏ। ਉਨ੍ਹਾਂ ਨੇ ਪਹਿਲਾਂ ਚੌਕਾ 1.5 ਓਵਰ 'ਚ ਲਗਾਇਆ, ਇਸਦੇ ਬਾਅਦ ਦੂਸਰਾ ਚੌਕਾ 3.1 ਓਵਰ 'ਚ ਲਗਾਇਆ।


- ਗੇਲ ਦੇ ਬਾਊਂਡਰੀ ਲਗਾਉਂਦੇ ਹੀ ਪਵੇਲੀਅਨ 'ਚ ਆਪਣੀ ਨਾਨੀ ਦੀ ਗੋਦ 'ਚ ਬੈਠੀ ਕ੍ਰਿਸਲੀਨਾ ਤਾੜੀ ਵਜਾਉਂਦੀ ਨਜ਼ਰ ਆਈ। ਇਸ ਮੂਮੈਂਟ ਨੂੰ ਦੇਖਣਾ ਬਹੁਤ ਸ਼ਾਨਦਾਰ ਰਿਹਾ।