ਚੀਨੀ ਖਿਡਾਰਨ ਵਾਂਗ ਅਮਰੀਕਾ ਦੀ ਕਾਲਿੰਸ ਨੂੰ ਹਰਾ ਮਿਆਮੀ ਰਾਊਂਡ-16 'ਚ

03/25/2019 5:28:54 PM

ਮਿਆਮੀ : ਗੈਰ ਦਰਜਾ ਚੀਨੀ ਖਿਡਾਰਨ ਵਾਂਗ ਯਫਾਨ ਅਮਰੀਕਾ ਦੀ ਡੈਨੀਅਲ ਕਾਲਿੰਸ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਕੇ ਦੂਜੇ ਸਾਲ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਰਾਊਂਡ-16 ਵਿਚ ਪਹੁੰਚ ਗਈ ਹੈ। ਯਫਾਨ ਨੇ ਸਾਬਕਾ ਸਾਲ ਦੀ ਸੈਮੀਫਾਈਨਲਿਸਟ ਨੂੰ ਲਗਾਤਾਰ ਸੈੱਟਾਂ ਵਿਚ 7-5, 6-1 ਨਾਲ ਹਰਾ ਕੇ 1 ਘੰਟੇ 38 ਮਿੰਟ ਵਿਚ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਸ ਨੇ 13 ਵਿਚੋਂ 6 ਵਾਰ ਅਮਰੀਕੀ ਖਿਡਾਰੀ ਦੀ ਸਰਵਿਸ ਬ੍ਰੇਕ ਕੀਤੀ। ਦੁਜੇ ਰਾਊਂਡ ਵਿਚ ਵਾਂਗ ਨੇ 6ਵਾਂ ਦਰਜਾ ਪ੍ਰਾਪਤ ਐਲੀਨਾ ਸਵਿਤੋਲੀਨਾ ਨੂੰ ਹਰਾਇਆ ਸੀ ਜੋ ਉਸ ਦੇ ਕਰੀਅਰ ਦੀ ਸਰਵਸ੍ਰੇਸ਼ਠ ਜਿੱਤਾਂ ਵਿਚੋਂ ਇਕ ਸੀ। ਉਹ ਹੁਣ ਰਾਊਂਡ-16 ਵਿਚ ਹਮਵਤਨ ਵਾਂਗ ਕਿਆਂਗ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਜਿਸ ਨੂੰ 8 ਵਾਰ ਦੀ ਮਿਆਮੀ ਓਪਨ ਚੈਂਪੀਅਨ ਸੇਰੇਨਾ ਵਿਲੀਅਮਸ ਦੇ ਸੱਟ ਕਾਰਨ ਟੂਰਨਾਮੈਂਟ ਵਿਚ ਵਾਕਓਵਰ ਮਿਲਿਆ ਸੀ। ਇਕ ਹੋਰ ਮੈਚ ਵਿਚ ਯੂਲੀਆ ਪੁਤਿਨਸੇਵਾ ਨੇ 11ਵਾਂ ਦਰਜਾ ਅਨਾਸਤਾਸੀਆ ਸੇਵਾਸੋਵਾ ਨੂੰ 3 ਸੈੱਟਾਂ ਦੇ ਸੰਘਰਸ਼ ਵਿਚ 1-6, 6-2, 6-3 ਨਾਲ ਹਰਾ ਕੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਪੁਤਿਨਸੇਵਾ ਨੇ ਤੀਜੇ ਸੈਟ ਵਿਚ ਆਪਣੇ ਚੌਥੇ ਮੈਚ ਪੁਆਈਂਟ ਦਾ ਫਾਇਦਾ ਚੁੱਕਦਿਆਂ 1 ਘੰਟਾ 47 ਮਿੰਟ ਵਿਚ ਜਿੱਤ ਦਰਜ ਕੀਤੀ। ਕਜਾਖ ਖਿਡਾਰੀ ਨੂੰ ਇਸ ਤੋਂ ਪਹਿਲਾਂ 2 ਮੈਚਾਂ ਵਿਚ ਸੇਵਾਸੋਵਾ ਤੋਂ ਹਾਰ ਮਿਲੀ ਸੀ।