ਚਾਈਨੀਜ਼ ਗ੍ਰਾਂ. ਪ੍ਰੀ. ਜਿੱਤ ਕੇ ਰਿਕਾਰਡੋ ਨੇ ਬੂਟ ''ਚ ਸ਼ੈਂਪੇਨ ਪੀਤੀ

04/16/2018 3:25:52 AM

ਸ਼ੰਘਾਈ— ਰੈੱਡਬੁੱਲ ਦੇ ਆਸਟਰੇਲੀਆਈ ਡਰਾਈਵਰ ਡੈਨੀਏਲ ਰਿਕਾਰਡੋ ਨੇ ਐਤਵਾਰ ਜ਼ਬਰਦਸਤ ਰੇਸ 'ਚ ਚਾਈਨੀਜ਼ ਗ੍ਰਾਂ. ਪ੍ਰੀ. ਫਾਰਮੂਲਾ ਵਨ ਦਾ ਖਿਤਾਬ ਆਪਣੇ ਨਾਂ ਕਰ ਲਿਆ, ਜਿਹੜੀ ਉਸ ਦੇ ਕਰੀਅਰ ਦੀ ਛੇਵੀਂ ਗ੍ਰਾਂ. ਪ੍ਰੀ. ਜਿੱਤ ਹੈ।  ਆਸਟਰੇਲੀਆਈ ਰੇਸਰ ਨੇ ਰੇਸ ਵਿਚ ਛੇਵੇਂ ਸਥਾਨ ਤੋਂ ਸ਼ੁਰੂਆਤ ਕੀਤੀ ਸੀ ਤੇ ਸੇਫਟੀ ਕਾਰ ਦੇ ਆਉਣ ਤੋਂ ਬਾਅਦ ਕਰੀਅਰ ਵਿਚ ਛੇਵੀਂ ਵਾਰ ਗ੍ਰਾਂ. ਪ੍ਰੀ. ਜਿੱਤ ਲਈ। ਰਿਕਾਰਡੋ ਨੇ ਜਿੱਤ ਦਾ ਜਸ਼ਨ ਆਪਣੇ ਅੰਦਾਜ਼ ਵਿਚ ਮਨਾਇਆ ਤੇ ਆਪਣੇ ਬੂਟ 'ਚ ਸ਼ੈਂਪੇਨ ਪਾ ਕੇ ਪੀਤੀ। 
ਰਿਕਾਰਡੋ ਨੇ ਸ਼ਨੀਵਾਰ ਇੰਜਣ 'ਚ ਖਰਾਬੀ ਤੋਂ ਬਾਅਦ ਸੈਕੰਡ ਦੇ ਫਰਕ ਨਾਲ ਹੀ ਕੁਆਲੀਫਾਇੰਗ ਵਿਚ ਜਗ੍ਹਾ ਬਣਾਈ ਸੀ।
ਰੈੱਡਬੁੱਲ ਡਰਾਈਵਰ ਨੇ 10 ਲੈਪ ਤੋਂ ਬਾਅਦ ਜਾ ਕੇ ਬੜ੍ਹਤ ਬਣਾਈ ਤੇ ਮਰਸੀਡੀਜ਼ ਦੇ ਵੈਲੇਟੇਰੀ ਬੋਟਾਸ ਨੂੰ ਦੂਜੇ ਨੰਬਰ 'ਤੇ ਪਛਾੜ ਦਿੱਤਾ, ਜਦਕਿ ਫੇਰਾਰੀ ਦਾ ਕਿਮੀ ਰੇਕੋਨੇਨ ਤੀਜੇ ਨੰਬਰ 'ਤੇ ਰਿਹਾ।