ਮੁੱਖ ਮੰਤਰੀ ਦਾ ਬੇਟਾ ਵੈਭਵ ਬਣਿਆ ਰਾਜਸਥਾਨ ਕ੍ਰਿਕਟ ਸੰਘ ਦਾ ਮੁਖੀ

10/05/2019 1:49:31 AM

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਬੇਟਾ ਵੈਭਵ ਗਹਿਲੋਤ ਰਾਜਸਥਾਨ ਕ੍ਰਿਕਟ ਸੰਘ ਦਾ ਨਵਾਂ ਮੁਖੀ ਐਲਾਨ ਕੀਤਾ ਗਿਆ ਹੈ। ਵੈਭਵ ਨੇ ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਦੀਆਂ ਚੋਣਾਂ ਵਿਚ 19 ਵੋਟਾਂ ਨਾਲ ਜਿੱਤ ਹਾਸਲ ਕੀਤੀ। ਚੋਣਾਂ ਵਿਚ ਉਸ  ਨੂੰ 25 ਵੋਟਾਂ ਮਿਲੀਆਂ ਜਦਕਿ ਉਸ ਦੇ ਵਿਰੋਧੀ ਰਾਮਪ੍ਰਕਾਸ਼ ਚੌਧਰੀ ਨੂੰ ਸਿਰਫ 6 ਵੋਟਾਂ ਹੀ ਪਈਆਂ। ਚੌਧਰੀ ਨੇ ਕਾਂਗਰਸ ਨੇਤਾ ਰਾਮੇਸ਼ਵਰ ਡੂਡੀ ਧਿਰ ਤੋਂ ਚੋਣ ਲੜੀ।

Gurdeep Singh

This news is Content Editor Gurdeep Singh