ਮੇਸੀ ਦੇ ਨਾਲ ਕੋਵਿਡ 19 ਖਿਲਾਫ ਫੀਫਾ ਮੁਹਿੰਮ ''ਚ ਸ਼ਾਮਲ ਹੋਵੇਗਾ ਛੇਤਰੀ

03/24/2020 1:43:39 PM

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਫੀਫਾ ਵੱਲੋਂ ਕੋਵਿਡ 19 ਮਹਾਮਾਰੀ ਖਿਲਾਫ ਚਲਾਈ ਜਾਣ ਵਾਲੀ ਮੁਹਿੰਮ ਵਿਚ ਸ਼ਾਮਲ 28 ਮੌਜੂਦਾ ਅਤੇ ਸਾਬਕਾ ਫੁੱਟਬਾਲ ਸਿਤਾਰਿਆਂ ਵਿਚ ਹੋਣਗੇ। ਫੀਫਾ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਮਸ਼ਹੂਰ ਫੁੱਟਬਾਲਰ ਲੋਕਾਂ ਨੂੰ ਬੀਮਾਰੀ ਦੇ ਇਨਫੈਕਸ਼ਨ ਤੋਂ ਬਚਾਅ ਦੇ ਲਈ 5 ਕਦਮ ਚੁੱਕਣ ਦੀ ਬੇਨਤੀ ਕਰ ਰਹੇ ਹਨ। 'ਪਾਸ ਦਿ ਮੈਸੇਜ ਟੂ ਕਿਕ ਆਊਟ ਕੋਰੋਨਾ ਵਾਇਰਸ' ਮੁਹਿੰਮ ਵਿਚ ਲੋਕਾਂ ਨੂੰ ਹੱਥ ਧੋਣ, ਖੰਘਦੇ ਸਮੇਂ ਮੁੰਹ 'ਤੇ ਕਪੜਾ ਰੱਖਣ, ਚਿਹਰਾ ਨਹੀਂ ਛੂਹਣ, ਸਰੀਰਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਮੁਹਿੰਮ ਵਿਚ ਛੇਤਰੀ ਤੋਂ ਇਲਾਵਾ ਲਿਓਨੇਲ ਮੇਸੀ, ਵਰਲਡ ਕੱਪ ਜੇਤੂ ਫਿਲੀਪ ਲਾਮ, ਇਕੇਰ ਸੇਸਿਲਾਸ ਅਤੇ ਕਾਰਲੇਸ ਪੁਓਲ ਸ਼ਾਮਲ ਹੈ।

ਫੀਫਾ ਪ੍ਰਧਾਨ ਜਿਆਨੀ ਇਨਫੇਂਟਿਨੀ ਨੇ ਕਿਹਾ, ''ਸਾਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਛੋਟੀ ਟੀਮ ਦੇ ਰੂਪ 'ਚ ਕੰਮ ਕਰਨਾ ਹੋਵੇਗਾ। ਫੀਫਾ ਨੇ ਡਬਲਯੂ. ਐੱਚ. ਓ. ਦੇ ਨਾਲ ਮਿਲ ਕੇ ਇਹ ਕੋਸ਼ਿਸ਼ ਕੀਤੀ ਹੈ। ਮੈਂ ਦੁਨੀਆ ਭਰ ਦੇ ਫੁੱਟਬਾਲਰਾਂ ਨੂੰ ਇਹ ਸੰਦੇਸ਼ ਅੱਗੇ ਵਧਾਉਣ ਦੀ ਬੇਨਤੀ ਕਰਦਾ ਹਾਂ।''

Ranjit

This news is Content Editor Ranjit