ਸੁਨੀਲ ਛੇਤਰੀ ਛੇਵੀਂ ਵਾਰ ਬਣੇ ਫੁੱਟਬਾਲਰ ਆਫ ਦ ਈਅਰ

07/10/2019 12:14:58 PM

ਨਵੀਂ ਦਿੱਲੀ — ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਤੇ ਸਟਾਰ ਸਟ੍ਰਾਇਕਰ ਸੁਨੀਲ ਛੇਤਰੀ ਛੇਵੀਂ ਵਾਰ ਸੰਪੂਰਨ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ) ਦੇ ਫੁੱਟਬਾਲ ਆਫ ਦ ਈਅਰ ਬਣ ਗਏ ਹਨ। ਏ. ਆਈ. ਐੱਫ. ਐੱਫ ਦੇ ਪ੍ਰਧਾਨ ਪ੍ਰਫੁਲ ਪਟੇਲ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤੀ। ਛੇਤਰੀ ਨੂੰ ਇਹ ਅਵਾਡਰ ਛੇਵੀਂ ਵਾਰ ਮਿਲਿਆ ਹੈ।  ਉਹ ਇਸ ਨੂੰ ਪਹਿਲਾਂ ਸਾਲ 2007, 2011, 2013, 2014 ਤੇ 2017 'ਚ ਵੀ ਇਸ ਇਨਾਮ ਨਾਲ ਨਵਾਜੇ ਜਾ ਚੁੱਕੇ ਹਨ। ਛੇਤਰੀ ਤੋਂ ਇਲਾਵਾ ਆਈ. ਐੱਮ ਵਿਜੈਨ ਨੂੰ ਤਿੰਨ ਵਾਰ ਤੇ ਬਾਇਚੁੰਗ ਭੂਟਿਆ ਤੇ ਜੋ ਪਾਲ ਏਂਚੇਰੀ ਨੂੰ ਤਿੰਨ-ਤਿੰਨ ਵਾਰ ਇਹ ਅਵਾਡਰ ਮਿਲ ਚੁੱਕਿਆ ਹੈ। ਅਬਦੁਲ ਸਾਹਲ ਨੂੰ ਏ. ਆਈ. ਐੱਫ. ਐੱਫ ਈਮਜਿੰਗ ਪਲੇਅਰ ਆਫ ਦ ਈਅਰ ਅਵਾਡਰ ਨਾਲ ਨਵਾਜਿਆ ਜਾਵੇਗਾ। ਇਨ੍ਹਾਂ ਤੋਂ ਇਲਾਵਾ ਅਸ਼ਾਲਤਾ ਦੇਵੀ ਮਹਿਲਾ ਫੁੱਟਬਾਲਰ ਆਫ ਦ ਈਅਰ ਚੁੱਣੀ ਗਈ ਹੈ ਜਦ ਕਿ ਡੇਂਗਮੇਈ ਗਰੇਸ ਨੂੰ ਮਹਿਲਾ ਈਮਜਿੰਗ ਪਲੇਅਰ ਆਫ ਦ ਈਅਰ ਦਾ ਇਨਾਮ ਮਿਲੇਗਾ।