ਹਾਰ ਤੋਂ ਬਾਅਦ ਸ਼ੇਤਰੀ ਨੇ ਦਿੱਤਾ ਇਹ ਬਿਆਨ

09/06/2019 2:30:06 AM

ਗੁਹਾਟੀ— ਭਾਰਤੀ ਕਪਤਾਨ ਸੁਨੀਲ ਸ਼ੇਤਰੀ ਨੇ 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਵੀਰਵਾਰ ਨੂੰ ਇੱਥੇ ਓਮਾਨ ਵਿਰੁੱਧ ਬੜ੍ਹਤ ਬਣਾਉਣ ਦੇ ਬਾਵਜੂਦ ਭਾਰਤ ਦੀ ਹਾਰ ਤੋਂ ਬਾਅਦ ਕਿਹਾ ਕਿ ਇਸ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ। ਸ਼ੇਤਰੀ ਦੇ ਗੋਲ ਨਾਲ 1-0 ਦੀ ਬੜ੍ਹਤ ਬਣਾਉਣ ਦੇ ਬਾਵਜੂਦ ਭਾਰਤ ਨੂੰ ਘਰੇਲੂ ਗੇੜ ਦੇ ਇਸ ਮੈਚ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੇਤਰੀ ਨੇ ਕਿਹਾ ਕਿ ਇਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੂਜੇ ਹਾਫ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਜੇਕਰ ਅਸੀਂ ਓਮਾਨ ਵਰਗੀ ਟੀਮ ਨੂੰ ਗੇਂਦ ਦਿੰਦੇ ਰਹਾਂਗੇ ਤਾਂ ਚੀਜਾਂ ਆਸਾਨ ਨਹੀਂ ਹੋਣਗੀਆਂ। ਸਾਨੂੰ ਇਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਖਿਡਾਰੀਆਂ ਨੇ ਬਹੁਤ ਵਧੀਆ ਟੱਕਰ ਦਿੱਤੀ। ਕੋਚ ਡਗੋਰ ਸਿਟਮਕ ਨੇ ਕਿਹਾ ਕਿ ਉਹ ਪਹਿਲੇ ਮੈਚ ਤੋਂ ਵਧੀਆ ਨਜ਼ੀਜੇ ਦੇ ਹਕਦਾਰ ਸੀ।


Gurdeep Singh

Content Editor

Related News