ਰਣਜੀ 'ਚ ਪੁਜਾਰਾ ਨੇ ਗੇਂਦਬਾਜ਼ੀ ਕਰਦੇ ਹੋਏ ਹਾਸਲ ਕੀਤੀ ਵਿਕਟ, ਧਵਨ ਨੇ ਇੰਝ ਕੀਤਾ ਟ੍ਰੋਲ

12/28/2019 12:32:14 PM

ਸਪੋਰਟਸ ਡੈਸਕ— ਰਣਜੀ ਟਰਾਫੀ ਮੁਕਾਬਲੇ ਦੇ ਗਰੁੱਪ ਏ ਅਤੇ ਬੀ ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਮੁਹੰਮਦ ਸੈਫ (165) ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਸੌਰਾਸ਼ਟਰ ਖਿਲਾਫ 523 ਦੌੜਾਂ ਬਣਾ ਕੇ 192 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ। ਅਜਿਹੇ 'ਚ ਸੌਰਾਸ਼ਟਰ ਦੇ ਖਿਡਾਰੀ ਚੇਤੇਸ਼ਵਰ ਪੁਜਾਰਾ ਨੇ ਰਣਜੀ ਟਰਾਫੀ ਦੇ ਮੈਚ 'ਚ ਉੱਤਰ ਪ੍ਰਦੇਸ਼ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਇਕ ਵਿਕਟ ਵੀ ਹਾਸਲ ਕੀਤੀ, ਜਿਸ ਤੋਂ ਬਾਅਦ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਦਿੱਤਾ। ਦਰਅਸਲ ਚੇਤੇਸ਼‍ਵਰ ਪੁਜਾਰਾ ਨੇ ਰਣਜੀ ਟਰਾਫੀ ਦੇ ਮੈਚ 'ਚ ਉੱ‍ਤਰ ਪ੍ਰਦੇਸ਼ ਦੇ ਬੱ‍ਲੇਬਾਜ਼ ਮੋਹਿਤ ਜਾਂਗੜਾ ਨੂੰ 7 ਦੌੜਾਂ ਦੇ ਨਿਜੀ ਸ‍ਕੋਰ 'ਤੇ ਆਊਟ ਕੀਤਾ। ਉਥੇ ਪੁਜਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ.... . . ਉਹ ਦਿਨ ਜਦੋਂ ਮੈਂ ਬੱਲੇਬਾਜ਼ ਤੋਂ ਆਲਰਾਊਂਡਰ ਬਣ ਗਿਆ। ਦਸ ਦੇਈਏ ਇਸ ਵੀਡੀਓ 'ਚ ਪੁਜਾਰਾ ਰਣਜੀ ਮੈਚ 'ਚ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹੈ ਹਨ ਅਤੇ ਜਿਵੇਂ ਹੀ ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਦੀ ਵੀਡੀਓ ਇੰਟਰਨੈੱਟ 'ਤੇ ਅਪਲੋਡ ਕੀਤੀ ਤਾਂ ਉਨ੍ਹਾਂ ਦੇ ਸਾਥੀ ਅਤੇ ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ਿਖਰ ਧਵਨ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ।

 

 
 
 
 
 
View this post on Instagram
 
 
 
 
 
 
 
 
 

The day when I changed my Batsman status to an All-rounder 😂😂

A post shared by Cheteshwar Pujara (@cheteshwar_pujara) on Dec 27, 2019 at 6:32am PST

ਹਾਲਾਂਕਿ ਧਵਨ ਨੇ ਇਸ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ਭਰਾ ਕਦੇ ਇਨ੍ਹੇ ਤੇਜ ਸਪਿੰ੍ਰਟ ਰਨਿੰਗ ਕਰਦੇ ਸਮੇਂ ਵੀ ਮਾਰ ਕਰ ਲਿਆ ਕਰ। ਚੰਗੀ ਗੇਂਦਬਾਜ਼ੀ ਕੀਤੀ ਉਂਝ। ਉਥੇ ਹੀ ਇਸ ਵੀਡੀਓ 'ਤੇ ਅਸ਼ਵਿਨ ਨੇ ਲਿਖਿਆ, ਅਨੌਖਾ!! ਹੁਣ ਜ਼ਿਆਦਾ ਗੇਂਦਬਾਜ਼ੀ ਕਰਨ ਦਾ ਸਮਾਂ ਆ ਗਿਆ ਹੈ।

ਤੁਹਾਨੂੰ ਦਸ ਦੇਈਏ ਕਿ ਸੌਰਾਸ਼ਟਰ ਦੀ 331 ਦੌੜਾਂ ਦੀ ਪਹਿਲੀ ਪਾਰੀ ਦੇ ਜਵਾਬ 'ਚ ਯੂ. ਪੀ. ਦੇ ਸੈਫ ਨੇ 382 ਗੇਂਦਾਂ 'ਤੇ 13 ਚੌਕਿਆਂ ਦੀ ਮਦਦ ਨਾਲ 165, ਅਕਸ਼ਦੀਪ ਨਾਥ ਨੇ 196 ਗੇਂਦਾਂ 'ਚ 10 ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 95 ਦੌੜਾਂ ਅਤੇ ਰਿੰਕੂ ਸਿੰਘ ਨੇ 5ਵੇਂ ਨੰਬਰ 'ਤੇ 71 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 192 ਦੌੜਾਂ ਮਹੱਤਵਪੂਰਨ ਬੜ੍ਹਤ ਦਿਵਾ ਦਿੱਤੀ। ਯੂ. ਪੀ. ਨੇ 3 ਵਿਕਟ ਗੁਆ ਕੇ 222 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਸੈਫ ਨੇ 107 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ।