6 ਤੀਹਰੇ ਸੈਂਕੜੇ ਲਾ ਚੁੱਕੇ ਹਨ ਚੇਤੇਸ਼ਵਰ ਪੁਜਾਰਾ, ਜਾਣੋ ਪੁਜਾਰਾ ਬਾਰੇ ਰੌਚਕ ਤੱਥ

01/09/2021 6:23:09 PM

ਸਪੋਰਟਸ ਡੈਸਕ— ਜਦੋਂ ਦ੍ਰਾਵਿੜ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਤਾਂ ਹਰ ਕੋਈ ਇਹੋ ਸੋਚ ਰਿਹਾ ਸੀ ਕਿ ਹੁਣ ਉਨ੍ਹਾਂ ਦੀ ਜਗ੍ਹਾ ਕੌਣ ਬੱਲੇਬਾਜ਼ ਲਵੇਗਾ। ਉਦੋਂ ਹੀ ਪੁਜਾਰਾ ਸੁਰਖ਼ੀਆਂ ’ਚ ਆਏ ਤੇ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਹ ਖ਼ੁਦ ਰਾਹੁਲ ਦ੍ਰਾਵਿੜ ਤੋਂ ਘੱਟ ਨਹੀਂ ਹਨ ਤੇ ਉਨ੍ਹਾਂ ਨੇ ਸਮੇਂ-ਸਮੇਂ ’ਤੇ ਆਪਣੇ ਆਪ ਨੂੰ ਕ੍ਰਿਕਟ ਦੀ ਦੁਨੀਆ ’ਚ ਸਾਬਤ ਵੀ ਕੀਤਾ। 

1. ਜਨਮ ਤੇ ਸ਼ੁਰੂਆਤੀ ਜ਼ਿੰਦਗੀ
ਚੇਤੇਸ਼ਵਰ ਪੁਜਾਰਾ ਦਾ ਜਨਮ 25 ਜਨਵਰੀ 1998 ਨੂੰ ਗੁਜਰਾਤ ਦੇ ਰਾਜਕੋਟ ’ਚ ਹੋਇਆ। ਉਸ ਦੇ ਪਿਤਾ ਅਰਵਿੰਦ ਪੁਜਾਰਾ ਵੀ ਇਕ ਫਰਸਟ-ਕਲਾਸ ਕ੍ਰਿਕਟਰ ਸਨ ਜਿਨ੍ਹਾਂ ਨੇ ਸੌਰਾਸ਼ਟਰ ਲਈ 6 ਮੈਚ ਖੇਡੇ ਸਨ।

2. ਪੁਜਾਰਾ ਦਾ ਪ੍ਰੋਫ਼ੈਸ਼ਨਲ ਕ੍ਰਿਕਟ ’ਚ ਆਉਣ ਦਾ ਸਬਬ ਬਣਨਾ
ਉਸ ਦੇ ਪਿਤਾ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਕਿਵੇਂ ਪੁਜਾਰਾ ਦੇ ਕ੍ਰਿਕਟ ’ਚ ਆਉਣ ਦਾ ਸਬਬ ਬਣਿਆ। ਇਕ ਵਾਰ ਜਦੋਂ ਅਰਵਿੰਦ ਪੁਜਾਰਾ ਦਾ ਭਤੀਜਾ ਢਾਈ ਸਾਲ ਦੇ ਪੁਜਾਰਾ ਨੂੰ ਕ੍ਰਿਕਟ ਖੇਡਦੇ ਦੇਖਕੇ ਤਸਵੀਰਾਂ ਲੈਣ ਲੱਗਾ ਤਾਂ ਤਸਵੀਰਾਂ ਪੁਜਾਰਾ ਦੇ ਸ਼ਾਨਦਾਰ ਬੈਲੰਸ ਤੇ ਗੇਂਦ ’ਤੇ ਨਜ਼ਰ ਰੱਖਣ ਦੀ ਯੋਗਤਾ ਨੂੰ ਦਿਖਾ ਰਹੀਆਂ ਸਨ। ਇਹ ਵੇਖ ਕੇ ਉਸ ਦੇ ਪਿਤਾ ਨੇ ਪੁਜਾਰਾ ਨੂੰ ਕ੍ਰਿਕਟਰ ਬਣਾਉਣ ਦਾ ਫ਼ੈਸਲਾ ਕੀਤਾ।

3. ਪੁਜਾਰਾ ਦੀ ਆਲਰਾਊਂਡਰ ਸਮਰਥਾ
ਜਦੋਂ ਪੁਜਾਰਾ ਇਕ ਬੱਚਾ ਸੀ ਉਦੋਂ ਉਹ ਇਕ ਉਭਰਦਾ ਹੋਇਆ ਆਲਰਾਊਂਡਰ ਸੀ। ਉਹ ਅਸਲ ’ਚ ਚੰਗੀ ਬੱਲੇਬਾਜ਼ੀ ਤੇ ਇਕ ਤੇਜ਼ ਲੈੱਗ ਸਪਿਨ ਗੇਂਦਬਾਜ਼ੀ ਵੀ ਕਰਦਾ ਸੀ। ਉਸ ਦੇ ਪ੍ਰਦਰਸ਼ਨ ਨੂੰ ਦੇਖ ਕੇ ਸਾਬਕਾ ਆਲਰਾਊਂਡਰ ਕਰਸਨ ਘਾਵਰੀ ਨੇ ਕਿਹਾ ਸੀ ਕਿ ਪੁਜਾਰਾ ਇਕ ਦਿਨ ਭਾਰਤ ਲਈ ਖੇਡੇਗਾ।

4. ਅੰਡਰ-14 ਟੀਮ ’ਚ ਸੌਰਸ਼ਟਰ ਲਈ ਲਗਾਤਾਰ ਸੈਂਕੜੇ ਠੋਕਣਾ
ਪੁਜਾਰਾ ਨੂੰ ਸੌਰਾਸ਼ਟਰ ਦੀ ਅੰਡਰ-14 ਟੀਮ ਲਈ ਚੁਣਿਆ ਗਿਆ। ਪੁਜਾਰਾ ਨੇ ਮੁੰਬਈ ਖਿਲਾਫ਼ 138 ਦੌੜਾਂ ਤੇ ਬੜੌਦਾ ਦੇ ਵਿਰੁੱਧ 306 ਦੌੜਾਂ ਬਣਾਈਆਂ।

5. ਪੁਜਾਰਾ ਦੀ ਮਾਤਾ ਦਾ ਦਿਹਾਂਤ
ਉਸ ਦੀ ਮਾਂ ਉਸ ਲਈ ਪ੍ਰੇਰਣਾ ਸਰੋਤ ਸੀ ਤੇ ਉਸ ਨਾਲ ਉਸ ਦਾ ਮਜ਼ਬੂਤ ਸਬੰਧ ਸੀ। ਸਾਲ 2005 ਨੂੰ ਉਨ੍ਹਾਂ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ। ਉਸ ਸਮੇਂ ਪੁਜਾਰਾ ਮੈਚ ਖੇਡ ਰਿਹਾ ਸੀ। ਉਸ ਨੇ ਕ੍ਰਿਕਟ ਖੇਡਣ ਲਈ ਪੱਕਾ ਇਰਾਦਾ ਬਣਾਇਆ। ਉਹ ਚੰਗਾ ਕ੍ਰਿਕਟਰ ਬਣਨ ਦਾ ਆਪਣੀ ਮਾਤਾ ਦੇ ਸੁਫ਼ਨੇ ਨੂੰ ਪੂਰਾ ਕਰਨ ’ਚ ਲਗ ਗਿਆ।

6. ਅੰਡਰ-19 ਡੈਬਿਊ
ਪੁਜਾਰਾ ਨੇ ਸਾਲ 2005 ’ਚ ਇੰਗਲੈਂਡ ਖ਼ਿਲਾਫ਼ ਭਾਰਤ ਲਈ ਆਪਣਾ ਅੰਡਰ-19 ਡੈਬਿਊ ਕੀਤਾ। ਉਸ ਨੇ ਭਾਰਤੀ ਪਾਰੀ ਲਈ 211 ਦੌੜਾਂ ਬਣਾਈਆਂ। ਉਸ ਨੂੰ 2006 ਦੇ ਅੰਡਰ-19 ਵਰਲਡ ਕੱਪ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਚੁਣਿਆ ਗਿਆ ਜਿੱਥੇ ਉਸ ਨੇ 6 ਇਨਿੰਗਜ਼ ’ਚ 349 ਦੌੜਾਂ ਬਣਾਈਆਂ। ਇਸ ’ਚ ਉਸ ਦੇ ਤਿੰਨ ਸੈਂਕੜੇ ਤੇ ਇਕ ਸੈਂਕੜਾ ਸ਼ਾਮਲ ਸੀ। 

7. ਪਹਿਲੀ ਦਰਜੇ ਦੇ ਕ੍ਰਿਕਟਰ ਕਰੀਅਰ ’ਚ ਤੀਹਰੇ ਸੈਂਕੜੇ
ਸਾਲ 2013 ’ਚ 25 ਸਾਲ ਦੀ ਉਮਰ ’ਚ ਪੁਜਾਰਾ ਨੇ ਤਿੰਨ ਤੀਹਰੇ ਸੈਂਕੜੇ ਲਾਏ। ਸਾਲ 2008-09 ’ਚ ਉੜੀਸਾ ਖ਼ਿਲਾਫ਼ ਸੌਰਾਸ਼ਟਰ ਲਈ 302 ਦੌੜਾਂ, ਕਰਨਾਟਕ ਖਿਲਾਫ਼ ਸੌਰਾਸ਼ਟਰ ਲਈ 352 ਦੌੜਾਂ ਤੇ ਸਾਲ 2013-14 ’ਚ ਭਾਰਤ ਏ ਵੱਲੋਂ ਵੈਸਟਇੰਡੀਜ਼ ਏ ਖਿਲਾਫ਼ 306 ਦੌੜਾਂ ਬਣਾਈਆਂ।

8. ਟੈਸਟ ਡੈਬਿਊ
ਸਾਲ 2010 ’ਚ ਪੁਜਾਰਾ ਨੂੰ ਆਸਟਰੇਲੀਆ ਦੌਰੇ ਲਈ ਚੁਣਿਆ ਗਿਆ। ਪਹਿਲੇ ਟੈਸਟ ’ਚ ਉਹ ਵੀ. ਵੀ. ਐੱਸ. ਲਕਸ਼ਮਣ ਦੇ ਸੱਟ ਲੱਗਣ ਦ ਬਾਅਦ ਇਕ ਬਦਲ ਵੱਜੋਂ ਆਇਆ ਸੀ ਤੇ ਉਸ ਨੇ ਸਿਲੀ ਪੁਆਇੰਟ ’ਤੇ ਦੋ ਕੈਚ ਫੜੇ। ਉਸ ਨੂੰ ਦੂਜੇ ਮੈਚ ’ਚ ਕੈਪ ਮਿਲੀ। ਉਹ ਮਿਸ਼ੇਲ ਜਾਨਸਨ ਦੇ ਸਾਹਮਣੇ ਪਹਿਲੀ ਪਾਰੀ ’ਚ 3 ਦੌੜਾਂ ’ਤੇ ਸਸਤੇ ’ਚ ਆਊਟ ਹੋ ਗਏ ਪਰ ਦੂਜੀ ਪਾਰੀ ’ਚ 74 ਦੌੜਾਂ ਦੀ ਪਾਰੀ ਖੇਡਣ ਤੋਂ ਪਹਿਲਾਂ ਉਨ੍ਹਾਂ ਨੇ ਨਾਥਨ ਹੈਰੀਟਜ਼ ਨੂੰ ਆਊਟ ਕੀਤਾ।

9. ਡਾਨ ਬਰੈਡਮੈਨ ਨਾਲ ਤੁਲਨਾ
2015 ਤਕ ਪੁਜਾਰਾ ਨੇ 9 ਪਹਿਲੇ ਦਰਜੇ ਦੇ ਸੈਂਕੜੇ ਬਣਾਏ। ਉਹ ਡਾਨ ਬਰੈਡਮੈਨ ਤੋਂ ਸਿਰਫ਼ ਇਕ ਵਾਰ ਦੋਹਰਾ ਸੈਂਕੜਾ ਬਣਾਉਣ ਤੋਂ ਪਿੱਛੇ ਸਨ। ਬਰੈਡਮੈਨ ਨੇ ਹਰ 9 ਪਾਰੀਆਂ ’ਚ ਇਕ ਦੋਹਰਾ ਸੈਂਕੜਾ ਲਗਾਇਆ ਸੀ। 

10. ਆਈ. ਸੀ. ਸੀ. ਐਵਾਰਡ
ਸਾਲ 2013 ’ਚ ਪੁਜਾਰਾ ਨੂੰ ਕ੍ਰਿਕਟਰ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ  ਐਮਰਜਿੰਗ ਕ੍ਰਿਕਟਰ ਆਫ਼ ਦਿ ਈਅਰ ਨਾਲ ਸਨਮਾਨਤ ਕੀਤਾ ਗਿਆ।

11. ਪੁਜਾਰਾ ਦਾ ਟੈਸਟ ਕ੍ਰਿਕਟ ’ਚ ਰਿਕਾਰਡ
ਪੁਜਾਰਾ ਨੇ 79 ਟੈਸਟ ਮੈਚ ਖੇਡੇ ਹਨ ਤੇ 132 ਇਨਿੰਗਜ਼ ’ਚ 12886 ਗੇਂਦਾਂ ਦਾ ਸਾਹਮਣਾ ਕਰਦੇ ਹੋਏ 18 ਸੈਂਕੜੇ, 3 ਦੋਹਰੇ ਸੈਂਕੜੇ ਤੇ 25 ਅਰਧ ਸੈਂਕੜੇ ਲਾਏ ਹਨ। ਇਸ ਦੌਰਾਨ ਉਸ ਨੇ 694 ਚੌਕੇ ਮਾਰੇ ਤੇ 14 ਛੱਕੇ ਵੀ ਮਾਰੇ।

12. ਵਿਆਹ


ਪੁਜਾਰਾ 2013 ’ਚ ਪੂਜਾ ਪਾਬਰੀ ਨਾਲ ਵਿਆਹ ਦੇ ਬੰਧਨ ’ਚ ਬੱਝੇ ਸਨ।

Tarsem Singh

This news is Content Editor Tarsem Singh