ਪੁਜਾਰਾ ਅਤੇ ਪੰਡਯਾ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

02/17/2021 12:41:58 PM

ਚੇਨਈ (ਭਾਸ਼ਾ) : ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਭਾਰਤ ਦੀ ਸ਼ਾਨਦਾਰ ਜਿੱਤ ਦੇ ਬਾਅਦ ਚੇਤੇਸ਼ਵਰ ਪੁਜਾਰਾ ਅਤੇ ਹਾਰਦਿਕ ਪੰਡਯਾ ਨੇ ਮੰਗਲਵਾਰ ਨੂੰ ਇੱਥੇ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ। ਅਹਿਮਦਾਬਾਦ ਵਿਚ ਤੀਜਾ ਟੈਸਟ 24 ਫਰਵਰੀ ਤੋਂ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਪੰਡਯਾ ਅਤੇ ਪੁਜਾਰਾ ਨੇ ਐਮ.ਏ. ਚਿੰਦਬਰਮ ਸਟੇਡੀਅਮ ਵਿਚ ਅਭਿਆਸ ਕੀਤਾ।

ਪੰਡਯਾ ਨੇ 2018 ਦੇ ਬਾਅਦ ਤੋਂ ਕੋਈ ਟੈਸਟ ਨਹੀਂ ਖੇਡਿਆ ਹੈ। ਉਨ੍ਹਾਂ ਨੇ ਰਾਹੁਲ ਚਾਹਰ, ਕੇ ਗੌਤਮ ਅਤੇ ਸ਼ਾਹਬਾਜ ਨਦੀਮ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ। ਉਥੇ ਹੀ ਪੁਜਾਰਾ ਨੇ ਸਪਿਨਰਾਂ ਦੀਆਂ ਗੇਂਦਾਂ ’ਤੇ ਅਭਿਆਸ ਕੀਤਾ। ਪੁਜਾਰ ਨੇ ਦੂਜੇ ਟੈਸਟ ਵਿਚ 21 ਅਤੇ ਸੱਤ ਦੌੜਾਂ ਬਣਾਈਆਂ ਸਨ। ਦੋਵਾਂ ਨੇ 45 ਮਿੰਟ ਤੱਕ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਅਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਦੇ ਮਾਰਗਦਰਸ਼ਨ ਵਿਚ ਅਭਿਆਸ ਕੀਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਨੇ ਵੀ ਗੁਲਾਬੀ ਗੇਂਦ ਨਾਲ ਗੇਂਦਬਾਜ਼ੀ ਕੀਤੀ।

cherry

This news is Content Editor cherry