ENG vs IND: ਚੇਤਨ ਸ਼ਰਮਾ ਨੇ ਟੀਮ ਇੰਡੀਆ ਨੂੰ ਦਿੱਤੀ ਇਹ ਸਲਾਹ

07/31/2018 10:03:02 AM

ਨਵੀਂ ਦਿੱਲੀ—ਭਾਰਤ ਦੀ ਇੰਗਲੈਂਡ 'ਤੇ 1986 ਦੀ ਟੈਸਟ ਸੀਰੀਜ਼ 'ਚ ਜਿੱਤ ਦੇ ਨਾਇਕ ਰਹੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਨੇ ਇਨ੍ਹਾਂ ਦੋਵੇਂ ਦੇਸ਼ਾਂ ਵਿਚਕਾਰ ਇਕ ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਟਿਪਸ ਦਿੱਤੇ ਹਨ। ਚੇਤਨ ਨੇ ਸ਼ਾਟ ਪਿੱਚ ਗੇਂਦ ਕਰਨ ਤੋਂ ਬੱਚਣ ਅਤੇ ਉਪਰ ਗੇਂਦ  ਸੁੱਟਣ ਦੀ ਸਲਾਹ ਦਿੱਤੀ ਹੈ। ਸ਼ਰਮਾ ਨੇ 1986 ਦੇ ਦੌਰੇ 'ਚ ਲਾਰਡਜ਼ 'ਚ ਪਹਿਲਾਂ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਪੰਜ ਵਿਕਟ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਰਮਿੰਘਮ 'ਚ ਤੀਜੇ ਟੈਸਟ 'ਚ ਦਸ ਵਿਕਟਾਂ ਲਈਆਂ ਅਤੇ ਭਾਰਤ ਨੂੰ 2-0 ਨਾਲ ਸੀਰੀਜ਼ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਸ਼ਰਮ ਨੇ ਕਿਹਾ ਕਿ 32 ਸਾਲ ਪਹਿਲਾਂ ਉਨ੍ਹਾਂ ਨੇ ਉਪਰ ਗੇਂਦ ਪਾਉਣ, ਉਸ ਮੂਵ ਅਤੇ ਸਵਿੰਗ ਕਰਾਉਣ ਦੀ ਰਣਨੀਤੀ ਅਪਣਾਈ ਸੀ ਜਿਸ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ। ਉਨ੍ਹਾਂ ਨੇ ਇਸ਼ਾਂਤ ਸ਼ਰਮਾ, ਓਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਵੀ ਇਸ ਵਾਰ ਇਹੀ ਰਣਨੀਤੀ ਅਪਣਾਉਣ ਦੀ ਸਲਾਹ ਦਿੱਤੀ ਹੈ।
-ਇਕ ਅਗਸਤ ਤੋਂ ਪਹਿਲਾ ਟੈਸਟ
ਇੰਗਲੈਂਡ ਇਕ ਅਗਸਤ ਨੂੰ ਭਾਰਤ ਦੇ ਨਾਲ ਜੋ ਟੈਸਟ ਮੈਚ ਖੇਡੇਗੀ ਉਹ ਉਸਦਾ 1000 ਵਾਂ ਟੈਸਟ ਮੈਚ ਹੋਵੇਗਾ। ਇਸ ਮੁਕਾਮ ਤੱਕ ਪਹੁੰਚਣ ਵਾਲੀ ਉਹ ਪਹਿਲੀ ਟੀਮ ਹੈ। ਇਸ ਮੌਕੇ 'ਤੇ ਆਈ.ਸੀ.ਸੀ. ਨੇ ਇੰਗਲੈਂਡ ਐਂਡ ਵੈਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੂੰ ਵਧਾਈ ਦਿੱਤੀ ਹੈ। ਹਜੇ ਤੱਕ ਖੇਡੇ 999 ਟੈਸਟ ਮੈਚਾਂ 'ਚ ਇੰਗਲੈਂਡ ਨੇ 357 ਜਿੱਤੇ ਹੈ ਜਦਕਿ 297 'ਚ ਉਸਨੂੰ ਹਾਰ ਮਿਲੀ ਅਤੇ 345 ਮੈਚ ਡ੍ਰਆ ਰਹੇ ਹਨ।


Related News