ਸੰਘਰਸ਼ ਦੀ ਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਤੱਕ, ਇੰਝ ਰਿਹਾ ਚੇਤਨ ਸਕਾਰੀਆ ਦਾ IPL ’ਚ ਡਰੀਮ ਡੈਬਿਊ

04/13/2021 6:10:36 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਚੌਥੇ ਮੈਚ ’ਚ ਰਾਜਸਥਾਨ ਰਾਇਲਸ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਹਾਰ ਦੇ ਬਾਵਜੂਦ ਚੇਤਨ ਸਕਾਰੀਆ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਆਪਣਾ ਆਈ. ਪੀ. ਐੱਲ. ਡੈਬਿਊ ਕਰ ਰਹੇ ਚੇਤਨ ਨੇ ਇਸ ਮੈਚ ’ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 31 ਦੌੜਾਂ ਦੇ ਕੇ 3 ਅਹਿਮ ਵਿਕਟ ਹਾਸਲ ਕੀਤੇ।
ਇਹ ਵੀ ਪੜ੍ਹੋ : ਚਾਰ ਮੈਚਾਂ ਬਾਅਦ ਜਾਣੋ IPL ਪੁਆਇੰਟ ਟੇਬਲ ’ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

ਚੇਤਨ ਦਾ ਇੱਥੋਂ ਤਕ ਦਾ ਸਫ਼ਰ ਸੌਖਾ ਨਹੀਂ ਰਿਹਾ। ਆਰਥਿਕ ਚੁਣੌਤੀਆਂ ਨਾਲ ਜੂੁਝ ਰਹੇ ਪਰਿਵਾਰ ਦਾ ਗੁਜ਼ਾਰਾ ਕਰਾਉਣ ਦੀ ਜ਼ਿੰੰਮੇਵਾਰੀ ਵੀ ਚੇਤਨ ’ਤੇ ਸੀ। ਕੁਝ ਦਿਨ ਪਹਿਲਾਂ ਚੇਤਨ ਕੋਲ ਟ੍ਰੇਨਿੰਗ ਦੇ ਲਈ ਪਹਿਨਣ ਨੂੰ ਬੂਟ ਨਹੀਂ ਸਨ। ਆਈ. ਪੀ. ਐੱਲ. ਨੀਲਾਮੀ ਤੋਂ 3 ਹਫ਼ਤੇ ਪਹਿਲਾਂ ਉਨ੍ਹਾਂ ਦੇ ਭਰਾ ਨੇ ਖ਼ੁਦਕੁਸ਼ੀ ਕਰ ਲਈ ਸੀ। ਇਨ੍ਹਾਂ ਸਾਰੀਆਂ ਚੁਣੌਤੀਆਂ ਤੋਂ ਪਾਰ ਪਾਉਂਦੇ ਹੋਏ ਉਹ ਆਈ. ਪੀ. ਐੱਲ. ਤਕ ਪਹੁੰਚੇ ਹਨ। ਸਕਾਰੀਆ ਦੇ ਘਰ ’ਚ ਗ਼ਰੀਬੀ ਦਾ ਇਹ ਆਲਮ ਸੀ ਕਿ 5 ਸਾਲ ਤਕ ਉਨ੍ਹਾਂ ਘਰ ਦੇਖਣ ਲਈ ਟੀ. ਵੀ. ਤਕ ਨਹੀਂ ਸੀ ਤੇ ਜੇਕਰ ਉਨ੍ਹਾਂ ਨੇ ਕੋਈ ਮੈਚ ਦੇਖਣਾ ਹੁੰਦਾ ਸੀ ਤਾਂ ਆਪਣੇ ਦੋਸਤ ਦੇ ਘਰ ਜਾਣਾ ਹੁੰਦਾ ਸੀ।
ਇਹ ਵੀ ਪੜ੍ਹੋ : IPL : ਮੁੰਬਈ ਤੇ ਕੋਲਕਾਤਾ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੇ ਦਿਲਚਸਪ ਅੰਕੜੇ

ਰਾਜਸਥਾਨ ਨੇ ਚੇਤਨ ਨੂੰ 1.20 ਕਰੋੜ ’ਚ ਖਰੀਦਿਆ
ਚੇਤਨ ਸ਼ਰਮਾ ਦੀ ਆਈ. ਪੀ. ਐੱਲ. ’ਚ ਬ੍ਰੇਸ ਪ੍ਰਾਇਸ 20 ਲੱਖ ਸੀ ਪਰ ਉਨ੍ਹਾਂ ਨੂੰ ਆਪਣੀ ਟੀਮ ’ਚ ਸ਼ਾਮਲ ਕਰਨ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਰਾਜਸਥਾਨ ਰਾਇਲਸ ਦੋਹਾਂ ’ਚ ਹੋੜ ਦੇਖੀ ਗਈ। ਆਖ਼ਰਕਾਰ ਰਾਇਲਜ਼ ਨੇ ਵੱਡੀ ਰਕਮ ਦੇ ਕੇ ਚੇਤਨ ਨੂੰ ਖ਼ਰੀਦਿਆ। ਚੇਤਨ ਨੂੰ 1.20 ਕਰੋੜ ਰੁਪਏ ਦੀ ਰਕਮ ਮਿਲੀ। ਇਹ ਉਨ੍ਹਾਂ ਲਈ ਇਕ ਸੁਫ਼ਨੇ ਵਾਂਗ ਹੈ ਜੋ ਕਿ ਹਕੀਕਤ ’ਚ ਬਦਲਿਆ ਹੈ।

ਨੋਟ : ਇਸ ਮੈਚ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh