ਅਧਿਬਾਨ ਦੀ ਸ਼ਾਨਦਾਰ ਖੇਡ ਨਾਲ ਭਾਰਤ ਸੰਯੁਕਤ ਰੂਪ ਨਾਲ ਦੂੱਜੇ ਸਥਾਨ ਤੇ ਪਹੁੰਚਿਆ

03/14/2019 11:18:08 AM

ਅਸਤਾਨਾ- ਬੀ ਅਧਿਬਾਨ ਦੀ ਸ਼ਾਨਦਾਰ ਵਾਪਸੀ ਨਾਲ ਭਾਰਤ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿੱਪ ਦੇ ਅਠਵੇਂ ਦੌਰ 'ਚ ਬੁੱਧਵਾਰ ਨੂੰ ਇਥੇ ਪੁਰਸ਼ ਵਰਗ 'ਚ ਅਮਰੀਕਾ ਤੋਂ 2-2 ਤੋਂ ਡ੍ਰਾ ਖੇਡ ਕੇ ਸੰਯੂਕਤ ਰੂਪ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ। ਕ੍ਰਿਸ਼ਣਨ ਸਸਿਕਿਰਣ ਨੂੰ ਜਵਾਨ ਸੈਮੁਅਲ ਸਾਵਿਆਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦ ਕਿ ਐੱਸ. ਪੀ. ਸੇਤੁਰਮਨ ਨੇ ਅਲੈਕਜੈਂਡਰ ਲੈਂਡਰਮੈਨ ਨਾਲ ਡ੍ਰਾ ਖੇਡਿਆ। ਇਸ ਦੇ ਬਾਅਦ ਸੂਰਜ ਸ਼ੇਖਰ ਗਾਂਗੂਲੀ ਤੇ ਅਧਿਬਾਨ 'ਤੇ ਟੀਮ ਦੀ ਜਿੰਮੇਦਾਰੀ ਸੀ। ਗਾਂਗੂਲੀ ਨੇ ਅਲੇਕਜੈਂਡਰ ਓਨਸਚੁੱਕ ਨੂੰ ਹਰਾਇਆ ਤਾਂ ਉਥੇ ਹੀ ਅਧਿਬਾਨ ਨੇ ਮੁਸ਼ਕਿਲ ਮੁਕਾਬਲੇ 'ਚ ਡੇਰਿਅਸ ਸਵਿਰੇਜ ਨੂੰ ਡਰਾ 'ਤੇ ਰੋਕਿਆ।
ਸਵਿਰੇਜ ਨੇ ਇਕ ਸਮਾਂ ਮੁਕਾਬਲੇ 'ਤੇ ਫੜ ਬਣਾ ਲਈ ਸੀ ਪਰ ਅਧਿਬਾਨ ਨੇ ਵਾਪਸੀ ਕਰਦੇ ਹੋਏ 88 ਚਾਲਾਂ ਮਗਰੋਂ ਉਨ੍ਹਾਂ ਨੂੰ ਡ੍ਰਾ 'ਤੇ ਰੋਕਿਆ। ਇਸ ਡ੍ਰਾ ਨਾਲ ਭਾਰਤੀ ਟੀਮ ਦੇ 11 ਅੰਕਾਂ ਦੇ ਨਾਲ ਸੰਯੁਕਤ ਰੂਪ ਨਾਲ ਦੂਜੇ ਸਥਾਨ 'ਤੇ ਹੈ। ਇੰਗਲੈਂਡ ਦੇ ਵੀ ਇਨ੍ਹੇ ਹੀ ਅੰਕ ਹਨ। ਰੂਸ ਨੇ 14 ਅੰਕਾਂ ਦੇ ਨਾਲ ਸੋਨਾ ਪਦਕ 'ਤੇ ਕਬਜਾ ਕਰ ਲਿਆ ਹੈ। ਔਰਤਾਂ 'ਚ ਯੂਕਰੇਨ ਤੋਂ ਹਾਰ ਦੇ ਬਾਅਦ ਭਾਰਤੀ ਟੀਮ ਪਦਕ ਦੀ ਦੋੜ ਤੋਂ ਬਾਹਰ ਹੋ ਗਈ। ਯੂਕ੍ਰੇਨ ਨੇ ਇਹ ਮੁਕਾਬਲਾ 2.5-1.5 ਨਾਲ ਜਿੱਤਿਆ। ਚੀਨ ਨੇ 16 ਅੰਕ ਦੇ ਨਾਲ ਸੋਨਾ ਪਦਕ ਪੱਕਾ ਕਰ ਲਿਆ।