ਸ਼ਤਰੰਜ : ਹਰਿਕ੍ਰਿਸ਼ਨਾ ਦਾ ਫੈਸਲਾ ਟਾਈਬ੍ਰੇਕ ਨਾਲ, ਮਮੇਘਾਰੋਵ ਤੇ ਲਾਗ੍ਰੇਵ ਦੂਜੇ ਰਾਊਂਡ ''ਚ ਪੁੱਜੇ

07/15/2019 3:51:42 AM

ਰਿਗਾ (ਨਿਕਲੇਸ਼ ਜੈਨ)— ਲਾਤਵੀਆ 'ਚ ਤੱਲ ਰਹੀ ਫਿਡੇ ਗ੍ਰਾਂਡ ਪ੍ਰਿਕਸ ਚੈਂਪੀਅਨਸ਼ਿਪ 'ਚ ਪਹਿਲੇ ਨਾਕਆਊਟ ਰਾਊਂਡ ਦੇ ਦੋਵੇਂ ਮੁਕਾਬਲੇ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਨਾ ਹੁਣ ਲੱਗੇ ਵਧਣ ਲਈ ਟਾਈਬ੍ਰੇਕ 'ਤੇ ਨਿਰਭਰ ਹੈ। ਪਹਿਲੇ ਰਾਊਂਡ ਦਾ ਪਹਿਲਾ ਮੈਚ ਰੋਮਾਂਚਕ ਐਂਡਗੇਮ ਡਰਾਅ ਖੇਡਣ ਵਾਲਾ ਹਰਿਕ੍ਰਿਸ਼ਨਾ ਦੂਜੇ ਮੈਚ 'ਚ ਸਫੈਦ ਮੋਹਰਿਆਂ ਨਾਲ ਖੇਡਦਾ ਹੋਇਆ ਓਪਨ ਕਟਲਨ ਓਪਨਿੰਗ 'ਚ ਸ਼ੁਰੂਆਤ ਤੋਂ ਕਾਫੀ ਸਥਿਰ 'ਤੇ ਮਜ਼ਬੂਤ ਨਜ਼ਰ ਆਇਆ ਤੇ ਬਿਨਾਂ ਕਿਸੇ ਵੇਡੇ ਓਤਾਰ-ਚੜ੍ਹਾਅ ਦੇ ਮੈਚ 30 ਚਾਲਾਂ 'ਚ ਡਰਾਅ ਰਿਹਾ। ਹੁਣ ਹਰਿਕ੍ਰਿਸ਼ਨਾ ਤੇ ਵੇਸਲੀ ਸੋ ਦਰਮਿਆਨ ਫਿਰ ਸਭ ਤੋਂ ਪਹਿਲਾਂ ਰੈਪਿਡ ਟਾਈਬ੍ਰੇਕ ਮੁਕਾਬਲਾ ਖੇਡਿਆ ਜਾਵੇਗਾ ਤੇ ਜੇਕਰ ਫਿਰ ਵੀ ਨਤੀਜਾ ਨਹੀਂ ਆਇਆ ਤਾਂ ਫਿਰ ਬਲਿਟਜ਼ ਜ਼ਰੀਏ ਨਤੀਜਾ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।


ਗ੍ਰਾਂਡ ਪ੍ਰਿਕਸ ਦੇ ਦੂਜੇ ਦਿਨ ਅਜਰਬੈਜਾਨ ਦੇ ਸ਼ਾਕਿਯਾਰ ਮਮੇਘਾਰੋਵ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੂਸ ਦੀ ਨੌਜਵਾਨ ਉਮੀਦ ਤੇ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਦਨਿਯਲ ਡੁਬੋਵ ਨੂੰ ਬੇਹੱਦ ਸ਼ਾਨਦਾਰ ਐਂਡਗੇਮ 'ਚ ਹਰਾਉਂਦੇ ਹੋਏ ਦੂਜੇ ਰਾਊਂਡ 'ਚ ਪ੍ਰਵੇਸ਼ ਕਰ ਲਿਆ, ਜਦੋਂ ਕਿ ਡੁਬੋਵ ਦਾ ਗ੍ਰਾਂਡ ਪ੍ਰਿਕਸ ਸਫਰ ਇੱਥੇ ਗੀ ਖਤਮ ਹੋ ਗਿਆ। ਉੱਥੇ ਹੀ ਫਰਾਂਸ ਦਾ ਮੇਕਿਸਮ ਲਾਗ੍ਰੇਵ ਵੀ ਦੂਜੇ ਰਾਊਂਡ 'ਚ ਪੁੱਜ ਗਿਆ ਤੇ ਨਵਾਰਾ ਚੈਂਪੀਅਨਿਸ਼ਪ ਤੋਂ ਬਾਹਰ ਹੋਣ ਵਾਲਾ ਦੂਜਾ ਖਿਡਾਰੀ ਰਿਹਾ।

Gurdeep Singh

This news is Content Editor Gurdeep Singh