ਸ਼ਤਰੰਜ : ਆਨੰਦ ਨੇ ਲਾਗ੍ਰੋਵ ਨੂੰ ਹਰਾਇਆ

06/07/2019 11:50:05 PM

ਸਟਾਵਾਂਗਰ (ਨਾਰਵੇ) (ਨਿਕਲੇਸ਼ ਜੈਨ)- ਵਿਸ਼ਵ ਦੇ ਟਾਪ-10 ਸ਼ਤਰੰਜ ਖਿਡਾਰੀਆਂ ਵਿਚਾਲੇ ਹੋਣ ਵਾਲੀ ਅਲਟੀਬਾਕਸ ਸ਼ਤਰੰਜ ਚੈਂਪੀਅਨਸ ਵਿਚ 5 ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਬੇਹੱਦ ਸ਼ਾਦਨਾਰ ਪ੍ਰਦਰਸ਼ਨ ਕਰਦਿਆਂ ਫਰਾਂਸ ਦੇ ਮੈਕਿਸਮ ਲਾਗ੍ਰੋਵ ਨੂੰ ਟਾਈਬ੍ਰੇਕ ਵਿਚ ਹਰਾਉਂਦਿਆਂ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਪਹਿਲੇ ਰਾਊਂਡ ਵਿਚ ਮੈਗਨਸ ਕਾਰਲਸਨ ਤੋਂ ਕਲਾਸੀਕਲ ਵਿਚ ਡਰਾਅ ਤੇ ਟਾਈਬ੍ਰੇਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੀਜੇ ਰਾਊਂਡ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਦਾ ਸਹਾਰਾ ਲਿਆ ਤੇ ਕਲਾਸੀਕਲ ਮੁਕਾਬਲਾ ਆਸਾਨੀ ਨਾਲ ਡਰਾਅ ਕਰਵਾ ਲਿਆ। ਅਜਿਹੇ ਵਿਚ ਟਾਈਬ੍ਰੇਕ ਮੁਕਾਬਲੇ ਵਿਚ ਉਸ ਨੇ ਇਸ ਵਾਰ ਜਿੱਤ ਦਰਜ ਕਰ ਲਈ।

Gurdeep Singh

This news is Content Editor Gurdeep Singh