IPL 2019 : ਹਾਰ ਕੇ ਵੀ ਕਰੋੜਾਂ ਰੁਪਏ ਜਿੱਤੇ ਚੇਨਈ ਸੁਪਰ ਕਿੰਗਜ਼ ਨੇ

05/13/2019 11:59:32 AM

ਹੈਦਰਾਬਾਦ— ਮੁੰਬਈ ਇੰਡੀਅਨਜ਼ ਹੈਦਰਾਬਾਦ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਆਈ. ਪੀ. ਐੱਲ. ਦਾ ਆਪਣਾ ਚੌਥਾ ਖਿਤਾਬ ਜਿੱਤਣ 'ਚ ਸਫਲ ਰਹੀ। ਇਸ ਤੋਂ ਪਹਿਲਾਂ ਮੁੰਬਈ ਨੇ 2013, 2015 ਤੇ 2017 'ਚ ਖਿਤਾਬੀ ਜਿੱਤ ਹਾਸਲ ਕੀਤੀ ਸੀ। ਇਸ ਖਿਤਾਬ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਚੇਨਈ ਨੂੰ ਪਿੱਛਏ ਛੱਡ ਦਿੱਤਾ ਹੈ, ਜਿਸ ਦੇ ਨਾਂ ਹੁਣ ਤਿੰਨ ਆਈ. ਪੀ. ਐੱਲ. ਦੀਆਂ ਟਰਾਫੀਆਂ ਹਨ। ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਫਾਈਨਲ ਤੋਂ ਬਾਅਦ ਇਨਾਮਾਂ ਦੀ ਬਾਰਿਸ਼ ਹੋਈ। ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਹੋਈ। ਫਾਈਨਲ 'ਚ ਹਾਰੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ 12.5 ਕਰੋੜ ਰੁਪਏ ਦੀ ਹੱਕਦਾਰ ਬਣੀ।
ਚਾਰ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਮਿਲੀ ਇਨਾਮੀ ਰਾਸ਼ੀ 
1. ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਮਿਲਿਆ 20 ਕਰੋੜ ਰੁਪਏ ਦਾ ਚੈੱਕ
2. ਦੂਜੇ ਨੰਬਰ 'ਤੇ ਚੇਨਈ ਸੁਪਰ ਕਿੰਗਜ਼ ਨੂੰ ਮਿਲਿਆ 12.5 ਕਰੋੜ ਰੁਪਏ ਦਾ ਚੈੱਕ
3. ਤੀਸਰੇ ਸਥਾਨ 'ਤੇ ਦਿੱਲੀ ਕੈਪੀਟਲਸ ਨੂੰ ਮਿਲਿਆ 8.75 ਕਰੋੜ ਰੁਪਏ ਦਾ ਚੈੱਕ
4 ਚੌਥ ਨੰਬਰ 'ਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਮਿਲਿਆ 8.75 ਕਰੋੜ ਰੁਪਏ ਦਾ ਚੈੱਕ

Gurdeep Singh

This news is Content Editor Gurdeep Singh