IPL 2022 : ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ

05/15/2022 7:22:19 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 62ਵਾਂ ਮੈਚ ਅੱਜ ਗੁਜਰਾਤ ਟਾਈਟਨਸ (ਜੀ. ਟੀ.) ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਰਿਤੂਰਾਜ ਗਇਕਵਾੜ ਦੀਆਂ 53 ਦੌੜਾਂ ਦੀ ਮਦਦ ਨਾਲ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਗੁਜਰਾਤ ਨੂੰ 134 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਰਿਧੀਮਾਨ ਸਾਹਾ ਦੀਆਂ ਅਜੇਤੂ ਰਹਿੰਦੇ ਹੋਏ ਸ਼ਾਨਦਾਰ 67 ਦੌੜਾਂ ਦੇ ਦਮ 'ਤੇ 19.1 ਓਵਰ 'ਚ 3 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾ ਕੇ ਮੈਚ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

ਇਹ ਵੀ ਪੜ੍ਹੋ : IPL 2022 : ਰਿਤੂਰਾਜ ਗਾਇਕਵਾੜ ਦਾ ਅਰਧ ਸੈਂਕੜਾ, ਚੇਨਈ ਨੇ ਗੁਜਰਾਤ ਨੂੰ ਦਿੱਤਾ 134 ਦੌੜਾਂ ਦਾ ਟੀਚਾ

ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 18 ਦੌੜਾਂ ਦੇ ਨਿੱਜੀ ਸਕੋਰ 'ਤੇ ਮਥੀਸ਼ਾ ਪਥਿਰਾਨਾ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਗੁਜਰਾਤ ਦੀ ਦੂਜੀ ਵਿਕਟ ਮੈਥਿਊ ਵੇਡ ਦੇ ਤੌਰ 'ਤੇ ਡਿੱਗੀ। ਵੇਡ 20 ਦੌੜਾਂ ਦੇ ਨਿੱਜੀ ਸਕੋਰ 'ਤੇ ਮੋਈਨ ਦੀ ਗੇਂਦ 'ਤੇ ਸ਼ਿਵਮ ਦੁਬੇ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਗੁਜਰਾਤ ਦੀ ਤੀਜੀ ਵਿਕਟ ਕਪਤਾਨ ਹਾਰਦਿਕ ਪੰਡਯਾ ਦੇ ਤੌਰ 'ਤੇ ਡਿੱਗੀ। ਪੰਡਯਾ 7 ਦੌੜਾਂ ਦੇ ਨਿੱਜੀ ਸਕੋਰ 'ਤੇ ਮਥੀਸ਼ਾ ਪਥਿਰਾਨਾ ਦੀ ਗੇਂਦ 'ਤੇ ਸ਼ਿਵਮ ਦੁਬੇ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਵਲੋਂ ਮਥੀਸ਼ਾ ਪਥਿਰਨਾ ਨੇ 2 ਤੇ ਮੋਈਨ ਅਲੀ ਨੇ 1 ਵਿਕਟ ਲਈ।

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ :-

ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਮੈਥਿਊ ਵੇਡ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਰਵੀਸ੍ਰੀਨਿਵਾਸਨ, ਸਾਈ ਕਿਸ਼ੋਰ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਮੁਹੰਮਦ ਸ਼ੰਮੀ

ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਮਿਸ਼ੇਲ ਸੈਂਟਨਰ, ਮੋਈਨ ਅਲੀ, ਐੱਨ ਜਗਦੀਸਨ, ਸ਼ਿਵਮ ਦੂਬੇ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮਤੀਸ਼ਾ ਪਥੀਰਾਣਾ, ਮੁਕੇਸ਼ ਚੌਧਰੀ

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News