ਅਗਲੇ ਸਾਲ ਤੋਂ ਪੁਣੇ ''ਚ ਹੋ ਸਕਦਾ ਹੈ ਚੇਨਈ ਓਪਨ

07/19/2017 11:25:41 PM

ਨਵੀਂ ਦਿੱਲੀ— ਭਾਰਤ ਦੇ ਇਕਮਾਤਰ ਏ.ਟੀ.ਪੀ. 250 ਪ੍ਰਤੀਯੋਗਤਾ ਚੇਨਈ ਓਪਨ ਦੇ ਮੇਜ਼ਬਾਨੀ ਅਧਿਕਾਰ ਅਗਲੇ ਸਾਲ ਤੋਂ ਪੁਣੇ ਨੂੰ ਮਿਲ ਸਕਦੇ ਹਨ ਅਤੇ ਇਸ ਦੇ ਲਈ ਮਹਾਰਾਸ਼ਟਰ ਸਰਕਾਰ ਨੂੰ ਸਮਰਥਨ ਵੀ ਮਿਲ ਗਿਆ ਹੈ। ਕਰਨਾਟਕ ਸੂਬਾ ਸੰਘ ਅਤੇ ਗੁਜਰਾਤ ਵੀ ਮੇਜ਼ਬਾਨੀ ਦੀ ਦੌੜ 'ਚ ਸ਼ਾਮਲ ਹੈ ਪਰ ਮਹਾਰਾਸ਼ਟਰ ਸੂਬਾ ਲਾਨ ਟੈਨਿਸ ਸੰਘ (ਐੱਮ.ਐੱਸ.ਐੱਲ.ਟੀਏ.) ਦਵੇਦਾਰ ਬਣ ਗਿਆ ਹੈ। ਆਸਟਰੇਲੀਆ ਓਪਨ ਤੋਂ ਪਹਿਲੇ ਹੋਣ ਵਾਲੇ ਇਸ ਟੂਰਨਾਮੈਂਟ ਦਾ ਚੇਨਈ 1996 ਇਸ ਦਾ ਅਯੋਜਨ ਕਰਦਾ ਰਿਹਾ ਹੈ ਜਿਸ 'ਚ ਰਾਫੇਲ ਨਡਾਲ ਵਰਗੇ ਦਿੱਗਜ਼ ਵੀ ਖੇਡੇ ਹਨ। ਐੱਮ.ਐੱਸ.ਐੱਲ.ਟੀਏ. ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੇ ਅਨੁਸਾਰ ਪੁਣੇ ਇਸ ਟੂਰਨਾਮੈਂਟ ਦਾ ਅਗਲਾ ਮੇਜ਼ਬਾਨ ਹੋਵੇਗਾ। ਤਾਮਿਲਨਾਡੂ ਟੈਨਿਸ ਸੰਘ ਦੇ ਸਕੱਤਰ ਸੀ.ਬੀ.ਐੱਨ. ਰੈੱਡੀ ਨੇ ਕਿਹਾ ਕਿ ਕੱਲ ਇਸ 'ਤੇ ਅਧਿਕਾਰਿਕ ਐਲਾਨ ਕਰੇਗੀ।