ਚੇਨਈ ਓਪਨ  : ਦੀਪਨ, ਕਾਰਤਿਕ ਤੇ ਐਡਮ ਨੂੰ ਸਾਂਝੀ ਬੜ੍ਹਤ

01/22/2018 2:56:27 AM

ਚੇਨਈ- ਚੇਨਈ ਓਪਨ ਗ੍ਰੈਂਡ ਮਾਸਟਰ ਸ਼ਤਰੰਜ ਵਿਚ ਛੇ ਰਾਊਂਡਾਂ ਤੋਂ ਬਾਅਦ ਭਾਰਤ ਦਾ ਗ੍ਰੈਂਡ ਮਾਸਟਰ ਦੀਪਨ ਚਕਰਵਰਤੀ, ਫਿਡੇ ਮਾਸਟਰ ਕਾਰਤਿਕ ਵੇਂਕਟਰਮਨ ਤੇ ਯੂਕ੍ਰੇਨ ਦਾ ਪਿਛਲੇ ਸਾਲ ਦਾ ਜੇਤੂ ਐਡਮ ਤੁਖੇਵ 5.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਛੇਵੇਂ ਰਾਊਂਡ ਵਿਚ ਪਹਿਲੇ ਟੇਬਲ 'ਤੇ 5 ਅੰਕਾਂ ਨਾਲ ਖੇਡ ਰਹੇ ਦੀਪਨ ਤੇ ਕਾਰਤਿਕ ਵਿਚਾਲੇ ਮੁਕਾਬਲਾ ਡਰਾਅ ਰਿਹਾ, ਜਦਕਿ ਐਡਮ ਤੁਖੇਵ ਨੇ ਭਾਰਤ ਦੇ ਰਤਨਾਕਰਣ ਨੂੰ ਹਰਾ ਕੇ ਸਾਂਝੀ ਬੜ੍ਹਤ ਵਿਚ ਖੁਦ ਨੂੰ ਸ਼ਾਮਲ ਕਰ ਲਿਆ।  
ਦੀਪਨ ਤੇ ਕਾਰਤਿਕ ਤੋਂ ਵੱਡੀ ਉਮੀਦ : ਇਸ ਪੂਰੇ ਟੂਰਨਾਮੈਂਟ ਵਿਚ ਭੋਪਾਲ, ਮੁੰਬਈ ਤੇ ਦਿੱਲੀ ਤੋਂ ਕਈ ਭਾਰਤੀ ਖਿਡਾਰੀ ਖਿਤਾਬ 'ਤੇ ਕਬਜ਼ਾ ਨਹੀਂ ਕਰ ਸਕਿਆ ਹੈ, ਅਜਿਹੇ ਵਿਚ ਚੇਨਈ ਵਿਚ ਆਪਣੇ ਘਰੇਲੂ ਸ਼ਹਿਰ ਵਿਚ ਖੇਡ ਰਹੇ ਦੀਪਨ ਤੇ ਕਾਰਤਿਕ ਤੋਂ ਵੱਡੀ ਉਮੀਦ ਹੈ।